ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸ਼ਰਾਬ ਪੀ ਕੇ ਸਿੰਗਾਪੁਰ ਦੇ ਪਹਿਲੇ ਪ੍ਰਧਾਨ ਮੰਤਰੀ ਸਵਰਗੀ ਲੀ ਕਵਾਨ ਯੂ ਦੇ ਘਰ ਵਿਚ ਬੰਬ ਹੋਣ ਦੀ ਝੂਠੀ ਖਬਰ ਦੇਣ ਦੇ ਮਾਮਲੇ ਵਿਚ ਇਥੇ ਕੈਦ ਦੀ ਸਜ਼ਾ ਸੁਣਾਈ ਗਈ। ਇਹ ਮਾਮਲਾ 2004 ਦਾ ਹੈ। ਦਿ ਨਿਊ ਪੇਪਰਜ਼ ਦੀ ਮੰਗਲਵਾਰ ਨੂੰ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਗਣੇਸ਼ਨ ਸਿੰਗਾਰਾਵੇਲ (61) ਨੇ ਦੂਰਸੰਚਾਰ ਐਕਟ ਤਹਿਤ ਦੋਸ਼ ਕਬੂਲ ਲਿਆ। ਸ਼ਰਾਬ ਦੇ ਨਸ਼ੇ ਵਿਚ ਟੱਲੀ ਗਣੇਸ਼ਨ ਨੇ 13 ਨਵੰਬਰ 2004 ਨੂੰ ਜਨਤਕ ਟੈਲੀਫੋਨ ਬੂਥ ਤੋਂ ਪੁਲਸ ਨੂੰ ਫੋਨ ਕੀਤਾ ਅਤੇ ਯੂ ਦੇ ਘਰ ਵਿਚ ਬੰਬ ਹੋਣ ਦੀ ਗੱਲ ਕਹੀ। ਸਰਕਾਰੀ ਉਪ ਇਸਤਗਾਸਾ ਧਿਰ ਬੈਂਜਾਮਿਨ ਸਮਯਨਾਥਨ ਨੇ ਸੋਮਵਾਰ ਨੂੰ ਅਦਾਲਤ ਨੂੰ ਕਿਹਾ ਕਿ ਮੁਲਜ਼ਮ ਨੇ ਥਾਈਲੈਂਡ ਸਫਾਰਤਖਾਨੇ ਨੇੜੇ ਇਕ ਜਨਤਕ ਟੈਲੀਫੋਨ ਬੂਥ ਤੋਂ ਫੋਨ ਕੀਤਾ ਸੀ।
ਫੋਨ 'ਤੇ ਦਿੱਤਾ ਸੰਦੇਸ਼ ਸਪੱਸ਼ਟ ਤੌਰ 'ਤੇ ਗਲਤ ਸੀ ਅਤੇ ਮੁਲਜ਼ਮ ਨੂੰ ਵੀ ਇਸ ਦੀ ਜਾਣਕਾਰੀ ਸੀ। ਉਨ੍ਹਾਂ ਨੇ ਕਿਹਾ ਕਿ ਫੋਨ ਆਉਣ ਤੋਂ ਬਾਅਦ ਪੁਲਸ ਦੇ ਇਕ ਗਸ਼ਤੀ ਦਲ ਨੂੰ ਗਣੇਸ਼ਨ ਤੋਂ ਪੁੱਛਗਿਛ ਕਰਨ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਭੇਜਿਆ ਗਿਆ। ਇਸ ਦੌਰਾਨ ਯੂ ਦੇ ਘਰ ਨੇੜੇ ਤਾਇਨਾਤ ਅਧਿਕਾਰੀਆਂ ਤੋਂ ਸੁਰੱਖਿਆ ਸਖ਼ਤ ਕਰਨ ਨੂੰ ਕਿਹਾ ਗਿਆ। ਗਣੇਸ਼ਨ ਖਿਲਾਫ 16 ਨਵੰਬਰ 2004 ਨੂੰ ਦੋਸ਼ ਤੈਅ ਕੀਤੇ ਗਏ ਪਰ ਇਸ ਦੇ ਦੋ ਮਹੀਨੇ ਬਾਅਦ ਹੀ ਉਹ ਸਿੰਗਾਪੁਰ ਤੋਂ ਭੱਜ ਗਿਆ। ਉਸ ਨੇ ਉਥੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸਿੰਗਾਪੁਰ ਪਰਤਣਾ ਚਾਹੁੰਦਾ ਹੈ।
ਇਸ ਤੋਂ ਬਾਅਦ 15 ਜੁਲਾਈ ਨੂੰ ਉਸ ਨੂੰ ਇਥੇ ਪਹੁੰਚਦੇ ਹੀ ਹਿਰਾਸਤ ਵਿਚ ਲਿਆ ਗਿਆ। ਬਚਾਅ ਪੱਖ ਦੇ ਵਕੀਲਾਂ ਰਵਿੰਦਰ ਪਾਲ ਸਿੰਘ ਅਤੇ ਜੇਮਸ ਓਵ ਯੋਂਗ ਨੇ ਉਨ੍ਹਾਂ ਦੇ ਮੁਵੱਕਿਲ ਪ੍ਰਤੀ ਨਰਮੀ ਵਰਤੇ ਜਾਣ ਦੀ ਅਪੀਲ ਕਰਦੇ ਹੋਏ ਆਪਣੀ ਪਟੀਸ਼ਨ ਵਿਚ ਕਿਹਾ ਕਿ ਗਣੇਸ਼ਨ ਨੇ ਨਸ਼ੇ ਵਿਚ ਅਪਰਾਧ ਨੂੰ ਅੰਜਾਮ ਦਿੱਤਾ। ਪਟੀਸ਼ਨ ਵਿਚ ਕਿਹਾ ਗਿਆ ਕਿ ਮੁਲਜ਼ਮ ਇਸ ਗੱਲ ਨੂੰ ਜਾਣਦਾ ਹੈ ਕਿ ਸ਼ਰਾਬ ਨੇ ਕਿਵੇਂ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਹੈ।
ਬਿਨਾਂ ਫੇਸਬੁੱਕ ਅਕਾਊਂਟ ਵੀ ਖਤਰੇ 'ਚ ਪੈ ਸਕਦੀ ਹੈ ਤੁਹਾਡੀ ਪ੍ਰਾਈਵੇਸੀ
NEXT STORY