ਸਿੰਗਾਪੁਰ (ਭਾਸ਼ਾ): ਸਿੰਗਾਪੁਰ ਹਾਈ ਕੋਰਟ ਨੇ ਦੇਹ ਵਪਾਰ ਸਬੰਧੀ ਕਈ ਅਪਰਾਧਾਂ ਵਿਚ ਭਾਰਤੀ ਮੂਲ ਦੇ ਇਕ ਸਥਾਈ ਨਿਵਾਸੀ ਨੂੰ 16 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ 8133 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਲਗਾਇਆ। ਅਰੁਮਾਈਕੰਨੂ ਸ਼ਸ਼ੀਕੁਮਾਰ (46) ਅਤੇ ਸਿੰਗਾਪੁਰ ਦੇ ਨਿਵਾਸੀ ਰਾਜਿੰਦਰਨ ਨਾਗਰੇਥਿਨਮ (60) ਨੂੰ ਦੇਹ ਵਪਾਰ ਸਬੰਧੀ ਕਈ ਅਪਰਾਧਾਂ ਵਿਚ ਸ਼ਾਮਲ ਹੋਣ ਅਤੇ ਕਾਲੀਵੁੱਡ ਕਲੱਬ ਵਿਚ ਨਿਆਇਕ ਕੰਮ ਵਿਚ ਰੁਕਾਟਵ ਪਾਉਣ ਦਾ ਦੋਸ਼ੀ ਪਾਇਆ ਗਿਆ ਸੀ। ਕਾਲੀਵੁੱਡ ਸ਼ਬਦ ਤਮਿਲ ਸਿਨੇਮਾ ਲਈ ਵਰਤਿਆ ਜਾਂਦਾ ਹੈ।
ਅਦਾਲਤ ਨੇ ਬੁੱਧਵਾਰ ਨੂੰ ਰਾਜਿੰਦਰਨ ਨੂੰ ਇਕ ਦੋਸ਼ ਵਿਚ ਬਰੀ ਕਰ ਦਿੱਤਾ ਸੀ ਅਤੇ 2 ਹੋਰ ਅਪਰਾਧਾਂ ਵਿਚ ਉਸ ਦੀ ਸਜ਼ਾ ਵੀ ਘੱਟ ਕਰ ਦਿੱਤੀ ਸੀ। ਉਸ ਨੂੰ ਹੁਣ 30 ਮਹੀਨੇ ਦੀ ਜਗ੍ਹਾ 19 ਮਹੀਨੇ ਦੀ ਸਜ਼ਾ ਕੱਟਣੀ ਹੋਵੇਗੀ ਅਤੇ 3 ਹਜ਼ਾਰ ਸਿੰਗਾਪੁਰ ਡਾਲਰ ਦੀ ਜਗ੍ਹਾ 2500 ਸਿੰਗਾਪੁਰ ਡਾਲਰ ਦਾ ਜੁਰਮਾਨਾ ਭਰਨਾ ਹੋਵੇਗਾ। ਹਾਈ ਕੋਰਟ ਨੇ ਅਰੁਮਾਈਕੰਨੂ ਨੂੰ ਦੇਹ ਵਪਾਰ ਸਬੰਧੀ ਅਪਰਾਧਾਂ ਵਿਚ ਸ਼ਾਮਲ ਹੋਣ ਦੇ ਮਾਮਲੇ ਵਿਚ 16 ਮਹੀਨੇ ਦੀ ਸਜ਼ਾ ਸੁਣਾਈ ਅਤੇ 11,000 ਸਿੰਗਾਪੁਰ ਡਾਲਰ (8133 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਹੈ।
‘ਦਿ ਸਟ੍ਰੇਟਸ ਟਾਈਮਜ਼’ ਦੀ ਖ਼ਬਰ ਮੁਤਾਬਕ 2015 ਤੋਂ 2016 ਦਰਮਿਆਨ ਸਿੰਗਾਪੁਰ ਆਈਆਂ 2 ਬੰਗਲਾਦੇਸ਼ੀ ਔਰਤਾਂ ਨੂੰ ਜ਼ਬਰਨ ਦੇਹ ਵਪਾਰ ਵਿਚ ਧੱਕਿਆ ਗਿਆ ਸੀ। ਫਰਵਰੀ 2016 ਵਿਚ ਦੋਵਾਂ ਬੰਗਲਾਦੇਸ਼ੀ ਔਰਤਾਂ ਅਤੇ 2 ਹੋਰ ਨੇ ਇਸ ਸਬੰਧ ਵਿਚ ਸ਼ਿਕਾਇਤ ਕੀਤੀ ਸੀ।
ਸਕਾਟਲੈਂਡ: ਕੋਵਿਡ ਕੇਸਾਂ 'ਚ ਵਾਧੇ ਕਾਰਨ 60 ਸਕੂਲ ਹੋਏ ਪ੍ਰਭਾਵਿਤ
NEXT STORY