ਲੰਡਨ - ਕੋਰੋਨਾਵਾਇਰਸ ਕਾਰਨ ਛਾਏ ਸੰਕਟ ਨੂੰ ਦੇਖਦੇ ਹੋਏ ਸਾਲ 2019 ਦੀ ਮਿਸ ਇੰਗਲੈਂਡ ਭਾਸ਼ਾ ਮੁਖਰਜੀ ਨੇ ਫਿਲਹਾਲ ਆਪਣਾ ਕ੍ਰਾਊਨ ਉਤਾਰ ਕੇ ਪੁਰਾਣੇ ਪੇਸ਼ੇ ਡਾਕਟਰੀ ਵਿਚ ਵਾਪਸ ਆਉਣ ਦਾ ਫੈਸਲਾ ਲਿਆ ਹੈ। ਭਾਰਤੀ ਮੂਲ ਦੀ ਭਾਸ਼ਾ ਮੁਖਰਜੀ ਬਿ੍ਰਟਿਸ਼ ਨਾਗਰਿਕ ਹੈ ਅਤੇ ਉਨ੍ਹਾਂ ਦਾ ਬਚਪਨ ਕੋਲਕਾਤਾ ਵਿਚ ਗੁਜਰਿਆ ਹੈ। ਜਦ ਉਹ 9 ਸਾਲ ਦੀ ਸੀ ਉਦੋਂ ਉਨ੍ਹਾਂ ਦਾ ਪਰਿਵਾਰ ਬਿ੍ਰਟੇਨ ਆ ਗਿਆ ਸੀ। ਉਹ ਅਗਸਤ 2019 ਵਿਤ ਮਿਸ ਇੰਗਲੈਂਡ ਚੁਣੀ ਗਈ ਸੀ।
ਸੀ. ਐਨ. ਐਨ. ਨੂੰ ਇਕ ਇੰਟਰਵਿਊ ਵਿਚ ਭਾਸ਼ਾ ਨੇ ਦੱਸਿਆ ਕਿ ਉਹ ਬੀਤੇ ਹਫਤੇ ਬਿ੍ਰਟੇਨ ਆਈ ਹੈ। ਮਿਸ ਇੰਗਲੈਂਡ ਚੁਣੇ ਜਾਣ ਤੋਂ ਬਾਅਦ ਉਹ ਦੁਨੀਆ ਦੀਆਂ ਵੱਖ-ਵੱਖ ਥਾਂਵਾਂ 'ਤੇ ਮਨੁੱਖੀ ਕਾਰਜਾਂ ਵਿਚ ਹਿੱਸਾ ਲੈ ਰਹੀ ਸੀ। ਮਿਸ ਇੰਗਲੈਂਡ ਚੁਣੀ ਜਾਣ ਤੋਂ ਪਹਿਲਾਂ ਭਾਸ਼ਾ ਬਾਸਟਨ ਦੇ ਪਿਲਗਿ੍ਰਮ ਹਸਪਤਾਲ ਵਿਚ ਜੂਨੀਅਰ ਡਾਕਟਰ ਸੀ। ਉਹ ਸਾਹ ਦੇ ਰੋਗਾਂ ਦੀ ਮਾਹਿਰ ਹੈ। ਇੰਟਰਵਿਊ ਵਿਚ ਭਾਸ਼ਾ ਨੇ ਆਖਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਗੋਏ ਉਨ੍ਹਾਂ ਨੇ ਹਸਪਤਾਲ ਵਾਪਸ ਜਾਣ ਦਾ ਫੈਸਲਾ ਕੀਤਾ ਕਿਉਂਕਿ ਦੇਸ਼ ਨੂੰ ਉਨ੍ਹਾਂ ਦੀ ਜ਼ਰੂਰਤ ਹੈ।
ਭਾਸ਼ਾ ਨੇ ਅੱਗੇ ਆਖਿਆ ਕਿ ਇਹ ਇਕ ਕਠਿਨ ਫੈਸਲਾ ਨਹੀਂ ਸੀ। ਮੈਂ ਅਫਰੀਕਾ, ਤੁਰਕੀ ਗਈ ਹਾਂ ਅਤੇ ਭਾਰਤ ਉਨ੍ਹਾਂ ਏਸ਼ੀਆਈ ਦੇਸ਼ਾਂ ਵਿਚੋਂ ਪਹਿਲਾਂ ਸੀ ਜਿਥੇ ਮੈਂ ਯਾਤਰਾ ਕਰਨ ਗਈ ਸੀ। ਭਾਰਤ ਤੋਂ ਬਾਅਦ ਮੈਨੂੰ ਕਈ ਹੋਰ ਦੇਸ਼ਾਂ ਦੀ ਵੀ ਯਾਤਰਾ ਕਰਨੀ ਸੀ ਪਰ ਕੋਰੋਨਾਵਾਇਰਸ ਕਾਰਨ ਮੈਨੂੰ ਆਪਣੀ ਯਾਤਰ ਵਿਚਾਲੇ ਹੀ ਛੱਡਣੀ ਪਈ। ਮੈਨੂੰ ਪਤਾ ਸੀ ਕਿ ਮੇਰੇ ਲਈ ਸਭ ਤੋਂ ਚੰਗੀ ਥਾਂ ਹਸਪਤਾਲ ਹੋਵੇਗੀ।
ਭਾਸ਼ਾ ਜਦ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਘੁੰਮ ਰਹੀ ਸੀ ਤਾਂ ਉਸ ਵੇਲੇ ਇੰਗਲੈਂਡ ਵਿਚ ਕੋਰੋਨਾ ਮਹਾਮਾਰੀ ਲਗਾਤਾਰ ਆਪਣੇ ਪੈਰ ਪਸਾਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਲਗਾਤਾਰ ਉਨ੍ਹਾਂ ਨੂੰ ਦੋਸਤਾਂ ਦੇ ਮੈਸੇਜ ਮਿਲ ਰਹੇ ਸਨ ਇਸ ਤੋਂ ਬਾਅਦ ਉਨ੍ਹਾਂ ਨੇ ਉਸ ਹਸਪਤਾਲ ਨਾਲ ਸੰਪਰਕ ਕੀਤਾ ਜਿਥੇ ਉਹ ਪਹਿਲਾਂ ਕੰਮ ਕਰਦੀ ਸੀ ਅਤੇ ਬਤੌਰ ਡਾਕਟਰ ਕੰਮ 'ਤੇ ਆਉਣ ਦੀ ਇੱਛਾ ਜਤਾਈ। ਭਾਸ਼ਾ ਫਿਲਹਾਲ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ 15 ਦਿਨਾਂ ਲਈ ਕੁਆਰੰਟੀਨ ਹੈ। ਇਸ ਤੋਂ ਬਾਅਦ ਉਹ ਕੰਮ ਸ਼ੁਰੂ ਕਰ ਸਕਦੀ ਹੈ।
ਇਟਲੀ 'ਚ ਇਹ ਨਨ 'ਵਿਸ਼ਵਾਸ ਤੇ ਸਾਇੰਸ' ਨਾਲ ਕਰ ਰਹੀ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ
NEXT STORY