ਨਿਊਯਾਰਕ— ਅਮਰੀਕਾ ਵਿਚ ਲੱਖਾਂ ਡਾਲਰ ਦੇ ਪੁਰਾਣੇ ਕਾਲ ਸੈਂਟਰ ਘਪਲੇ ਵਿਚ ਸ਼ਾਮਲ ਹੋਣ ਨੂੰ ਲੈ ਕੇ ਭਾਰਤੀ ਮੂਲ ਦੇ 21 ਵਿਅਕਤੀਆਂ ਨੂੰ 20 ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਭਾਰਤ ਤੋਂ ਚਲਾਏ ਜਾ ਰਹੇ ਕਿ ਕਾਲ ਸੈਂਟਰ ਜ਼ਰੀਏ ਅਮਰੀਕਾ 'ਚ ਹਜ਼ਾਰਾਂ ਲੋਕਾਂ ਨਾਲ ਹੋਈ ਲੱਖਾਂ ਡਾਲਰ ਦੀ ਧੋਖਾਧੜੀ ਨਾਲ ਜੁੜਿਆ ਹੈ। ਇਸ ਹਫਤੇ ਜਿਨ੍ਹਾਂ 21 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਨ੍ਹਾਂ ਨੂੰ 4 ਤੋਂ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਭਾਰਤ ਭੇਜਿਆ ਜਾਵੇਗਾ। ਅਮਰੀਕਾ ਦੇ ਅਟਾਰਨੀ ਜਨਰਲ ਜੈਫ ਸੈਸ਼ੰਸ ਨੇ ਇਸ ਫੈਸਲੇ ਨੂੰ ਵੱਡੀ ਜਿੱਤ ਦੱਸਿਆ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਕਾਲ ਸੈਂਟਰ ਘਪਲੇ ਜ਼ਰੀਏ ਹਜ਼ਾਰਾਂ ਅਮਰੀਕੀਆਂ ਤੋਂ ਕਰੋੜਾਂ ਡਾਲਰ ਦੀ ਠੱਗੀ ਕੀਤੀ ਗਈ। ਦੱਸਿਆ ਗਿਆ ਹੈ ਕਿ ਭਾਰਤ ਸਥਿਤ ਕਾਲ ਸੈਂਟਰਾਂ ਤੋਂ ਤਮਾਮ ਫਰਜ਼ੀ ਸਕੀਮਾਂ ਨੂੰ ਲੈ ਕੇ ਟੈਲੀਫੋਨ ਕੀਤੇ ਗਏ ਅਤੇ ਹਜ਼ਾਰਾਂ ਅਮਰੀਕੀਆਂ ਨੂੰ ਚੂਨਾ ਲਾਇਆ ਗਿਆ, ਜਿਸ 'ਚ ਖਾਸ ਤੌਰ 'ਤੇ ਬਜ਼ੁਰਗ ਅਤੇ ਕਾਨੂੰਨੀ ਪ੍ਰਵਾਸੀ ਅਤੇ ਅਮਰੀਕੀ ਨਾਗਰਿਕ ਸ਼ਿਕਾਰ ਬਣੇ।
ਅਹਿਮਦਾਬਾਦ ਸਥਿਤ ਕਾਲ ਸੈਂਟਰਾਂ ਤੋਂ ਅਮਰੀਕੀਆਂ ਨੂੰ ਫੋਨ ਕੀਤੇ ਗਏ। ਫੋਨ ਕਰਨ ਵਾਲਿਆਂ ਨੇ ਖੁਦ ਨੂੰ ਅਮਰੀਕਾ ਦੇ ਇੰਟਰਨੈਸ਼ਨਲ ਰੈਵੇਨਿਊ ਜਾਂ ਯੂ. ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸੇਜ਼ ਦਾ ਅਧਿਕਾਰੀ ਦੱਸ ਕੇ ਵਿੱਤੀ ਧੋਖਾਧੜੀ ਨੂੰ ਅੰਜਾਮ ਦਿੱਤਾ। ਉਹ ਤਮਾਮ ਅਮਰੀਕੀਆਂ ਨੂੰ ਭੁਗਤਾਨ ਨਾ ਕਰਨ 'ਤੇ ਗ੍ਰਿਫਤਾਰੀ, ਜੁਰਮਾਨੇ ਜਾਂ ਅਮਰੀਕਾ ਤੋਂ ਬਾਹਰ ਕਰਨ ਦੀ ਧਮਕੀ ਦਿੰਦੇ ਸਨ। ਪੀੜਤ ਇਨ੍ਹਾਂ ਧੋਖਾਧੜੀ ਕਰਨ ਵਾਲਿਆਂ ਦੇ ਝਾਂਸੇ 'ਚ ਆ ਗਏ। ਇਸ ਤੋਂ ਪਹਿਲਾਂ 3 ਹੋਰ ਭਾਰਤੀਆਂ ਨੂੰ ਵੀ ਇਸੇ ਤਰ੍ਹਾਂ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਸਕੀਮ ਲਈ ਸਜ਼ਾ ਸੁਣਾਈ ਗਈ ਸੀ।
ਗੂਗਲ 'ਤੇ 'ਈਡੀਅਟ' ਲਿਖਣ 'ਤੇ ਸਾਹਮਣੇ ਆ ਰਹੀਆਂ ਹਨ ਟਰੰਪ ਦੀਆਂ ਤਸਵੀਰਾਂ
NEXT STORY