ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਪੁਲਸ ਅਧਿਕਾਰੀ 'ਤੇ 2021 ਅਤੇ 2023 ਦਰਮਿਆਨ ਜਾਂਚ ਕੀਤੇ ਗਏ ਮਾਮਲਿਆਂ ਨਾਲ ਸਬੰਧਤ ਪੁਲਸ ਬਿਆਨਾਂ ਅਤੇ ਦਸਤਾਵੇਜ਼ਾਂ ਨੂੰ ਜਾਅਲਸਾਜ਼ੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ 35 ਸਾਲਾ ਐਸ ਵਿਕਨੇਸ਼ਵਰਨ ਸੁਬਰਾਮਨੀਅਮ 'ਤੇ ਜਾਅਲਸਾਜ਼ੀ ਦੇ ਨੌਂ ਦੋਸ਼ ਲਗਾਏ ਗਏ ਹਨ। ਸਿੰਗਾਪੁਰ ਪੁਲਿਸ ਫੋਰਸ (SPF) ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇਹ ਦੋਸ਼ ਪੰਜ ਅਪਰਾਧਿਕ ਮਾਮਲਿਆਂ ਨਾਲ ਸਬੰਧਤ ਹਨ ਜੋ ਚੱਲ ਰਹੇ ਹਨ ਅਤੇ ਦੋ ਅਜਿਹੇ ਮਾਮਲੇ ਹਨ ਜਿਨ੍ਹਾਂ ਦਾ ਨਿਪਟਾਰਾ ਹੋ ਗਿਆ ਸੀ ਅਤੇ ਜਿਨ੍ਹਾਂ 'ਤੇ ਮੁਕੱਦਮਾ ਨਹੀਂ ਚਲਾਇਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਔਰਤ ਨੂੰ ਜ਼ਿੰਦਾ ਸਾੜਨ ਦੇ ਦੋਸ਼ 'ਚ 13 ਸਾਲ ਬਾਅਦ ਵਿਅਕਤੀ ਨੂੰ ਮੌਤ ਦੀ ਸਜ਼ਾ
ਐਸ.ਪੀ.ਐਫ ਨੇ ਕਿਹਾ, "ਇਹ ਪਾਇਆ ਗਿਆ ਕਿ ਵਿਕਨੇਸ਼ਵਰਨ ਨੇ ਸੱਤ ਮਾਮਲਿਆਂ ਵਿੱਚ ਕਥਿਤ ਤੌਰ 'ਤੇ ਨੌਂ ਦਸਤਾਵੇਜ਼ਾਂ ਨੂੰ ਜਾਅਲੀ ਬਣਾਇਆ ਸੀ, ਜਿਨ੍ਹਾਂ ਵਿੱਚ ਸੱਤ ਪੁਲਸ ਬਿਆਨ ਅਤੇ ਦੋ ਰਸੀਦ ਪਰਚੀਆਂ ਸ਼ਾਮਲ ਸਨ।" ਚਾਰਜਸ਼ੀਟ ਅਨੁਸਾਰ ਉਸ ਸਮੇਂ ਚੱਲ ਰਹੇ ਪੰਜ ਅਪਰਾਧਿਕ ਮਾਮਲਿਆਂ ਵਿੱਚ ਵਿਕਨੇਸ਼ਵਰਨ ਨੇ ਕਥਿਤ ਤੌਰ 'ਤੇ ਉਨ੍ਹਾਂ ਵਿਅਕਤੀਆਂ ਦੇ ਦਸਤਖਤਾਂ ਨੂੰ ਜਾਅਲੀ ਬਣਾਇਆ, ਜਿਨ੍ਹਾਂ ਨਾਲ ਉਸਨੇ ਇੰਟਰਵਿਊ ਕੀਤਾ ਸੀ ਤਾਂ ਜੋ ਇਹ ਵਿਸ਼ਵਾਸ ਦਿਵਾਇਆ ਜਾ ਸਕੇ ਕਿ ਉਸਨੇ ਨਿੱਜੀ ਤੌਰ 'ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ ਅਤੇ ਉਨ੍ਹਾਂ ਦੇ ਦਸਤਖਤ ਪ੍ਰਾਪਤ ਕੀਤੇ ਸਨ। ਵਿਕਨੇਸ਼ਵਰਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਚੈਨਲ ਦੀ ਰਿਪੋਰਟ ਅਨੁਸਾਰ ਮਾਮਲੇ ਦੀ ਸੁਣਵਾਈ 18 ਜੂਨ ਨੂੰ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ: ਯੂਸੀ ਸੈਂਟਾ ਕਰੂਜ਼ ਨੇ ਸਿੱਖ ਅਧਿਐਨ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
NEXT STORY