ਆਕਲੈਂਡ - ਆਕਲੈਂਡ 'ਚ ਫਿਜ਼ੀ ਤੋਂ ਆਈ ਹੋਈ ਭਾਰਤੀ ਮੂਲ ਦੀ 21 ਸਾਲਾ ਔਰਤ ਵੱਲੋਂ ਕੇਅਰ ਟੇਕਰ ਦੀ ਨੌਕਰੀ ਦੌਰਾਨ ਲਾਪਰਵਾਹੀ ਨਾਲ ਪੰਜ ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਇਸ ਕਾਰਨ ਉਸ ਨੂੰ ਹੁਣ ਅਦਾਲਤ ਨੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 6 ਜਨਵਰੀ 2015 ਦਾ ਹੈ।
ਫਿਜ਼ੀ-ਭਾਰਤੀ ਮੂਲ ਦੀ ਔਰਤ ਸਿਆਲ ਉਪਾਸਨਾ ਸਾਮੀ, ਜਿਸ ਦੀ ਉਮਰ ਉਸ ਵੇਲੇ 18 ਕੁ ਸਾਲ ਸੀ ਅਤੇ ਉਹ ਖੁਦ 5 ਮਹੀਨਿਆਂ ਦੀ ਗਰਭਵਤੀ ਸੀ, ਬੇਬੀ ਸਿਟਰ ਵਜੋਂ ਬੱਚੀ ਆਲੀਆਹ ਦੀ ਸੰਭਾਲ ਦਾ ਕੰਮ ਕਰਦੀ ਸੀ। ਇਹ ਔਰਤ ਉਸ ਵੇਲੇ ਫਿਜ਼ੀ ਤੋਂ ਨਵੀਂ-ਨਵੀਂ ਆਈ ਸੀ ਅਤੇ ਇਕੱਲੀ ਹੋਣ ਕਰਕੇ ਪਰੇਸ਼ਾਨ ਸੀ। ਇਸ ਦੇ ਅਦਾਲਤ ਨੂੰ ਦਿੱਤੇ ਬਿਆਨ ਅਨੁਸਾਰ ਉਸ ਨੇ ਬੱਚੀ ਨੂੰ ਸੋਫੇ 'ਤੇ ਸੁਆ ਦਿੱਤਾ ਅਤੇ ਆਪ ਰਸੋਈ 'ਚ ਕੰਮ ਕਰਨ ਲੱਗੀ। ਜਦੋਂ ਬੱਚੀ ਉਠੀ ਤਾਂ ਸੋਫੇ ਤੋਂ ਡਿੱਗ ਗਈ, ਜਿਸ ਕਾਰਨ ਉਸ ਦੇ ਸਿਰ ਵਿੱਚ ਸੱਟ ਲੱਗੀ। ਉਸ ਨੂੰ ਜਲਦ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਪਰ ਬੱਚੀ ਦੀ ਅਗਲੇ ਦਿਨ ਹਸਪਤਾਲ 'ਚ ਮੌਤ ਹੋ ਗਈ। ਨਵੰਬਰ 'ਚ ਜਿਊਰੀ ਨੇ ਫੈਸਲਾ ਦਿੱਤਾ ਕਿ ਬੱਚੀ ਦੀ ਮੌਤ ਇਸ ਮਹਿਲਾ ਦੀ ਅਣਗਹਿਲੀ ਕਾਰਨ ਹੋਈ ਹੈ, ਜਿਸ ਕਰਕੇ ਕਤਲ ਕੇਸ ਬਣਦਾ ਹੈ। ਜਿਸ ਸੋਫੇ ਤੋਂ ਇਹ ਬੱਚੀ ਡਿੱਗੀ, ਉਸ ਦੀ ਕਾਰਪੈਟ ਤੋਂ ਉਚਾਈ ਸਿਰਫ 35 ਮਿਲੀਮੀਟਰ ਸੀ, ਜੋ ਸ਼ੱਕ ਦਾ ਕਾਰਨ ਬਣਦੀ ਸੀ। ਸ਼ੁੱਕਰਵਾਰ ਨੂੰ ਅਦਾਲਤ ਨੇ ਇਸ ਸਬੰਧ 'ਚ ਆਪਣਾ ਫੈਸਲਾ ਸੁਣਾਉਂਦਿਆਂ ਇਸ ਔਰਤ ਨੂੰ 5 ਸਾਲ ਜੇਲ ਦੀ ਸਜ਼ਾ ਸੁਣਾਈ ਹੈ।
ਸਾਊਦੀ ਅਰਬ 'ਚ ਫਸੇ ਤਿੰਨ ਪੰਜਾਬੀ ਨੌਜਵਾਨ ਪਰਤੇ ਵਤਨ
NEXT STORY