ਨਿਊਯਾਰਕ (ਭਾਸ਼ਾ)- ਭਾਰਤੀ ਮੂਲ ਦੀ ਇੱਕ ਔਰਤ 'ਤੇ 'ਡਿਜ਼ਨੀਲੈਂਡ' ਵਿੱਚ ਤਿੰਨ ਦਿਨ ਦੀਆਂ ਛੁੱਟੀਆਂ ਬਿਤਾਉਣ ਤੋਂ ਬਾਅਦ ਆਪਣੇ 11 ਸਾਲਾ ਪੁੱਤਰ ਦਾ ਗਲਾ ਵੱਢਣ ਦਾ ਦੋਸ਼ ਲਗਾਇਆ ਗਿਆ ਹੈ। ਡਿਜ਼ਨੀਲੈਂਡ ਇੱਕ ਥੀਮ ਪਾਰਕ ਹੈ ਜੋ ਕੈਲੀਫੋਰਨੀਆ ਦੇ ਅਨਾਹੇਮ ਵਿੱਚ ਸਥਿਤ ਹੈ। ਕੈਲੀਫੋਰਨੀਆ ਦੇ ਔਰੇਂਜ ਕਾਉਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਜੇਕਰ ਸਰਿਤਾ ਰਾਮਾਰਾਜੂ (48) ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਵੱਧ ਤੋਂ ਵੱਧ 26 ਸਾਲ ਦੀ ਸਜ਼ਾ ਹੋ ਸਕਦੀ ਹੈ।
ਸਰਿਤਾ 2018 ਵਿੱਚ ਆਪਣੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਕੈਲੀਫੋਰਨੀਆ ਤੋਂ ਚਲੀ ਗਈ ਸੀ। ਤਲਾਕ ਤੋਂ ਬਾਅਦ ਸਰਿਤਾ ਕੋਲ ਆਪਣੇ ਪੁੱਤਰ ਦੀ ਕਸਟਡੀ ਨਹੀਂ ਸੀ ਪਰ ਉਸਨੂੰ ਆਪਣੇ ਪੁੱਤਰ ਨੂੰ ਮਿਲਣ ਦੀ ਇਜਾਜ਼ਤ ਸੀ। ਘਟਨਾ ਤੋਂ ਪਹਿਲਾਂ ਸਰਿਤਾ ਆਪਣੇ ਪੁੱਤਰ ਨਾਲ ਸਾਂਤਾ ਅਨਾ ਦੇ ਇੱਕ ਮੋਟਲ ਵਿੱਚ ਠਹਿਰੀ ਸੀ। ਉਸਨੇ ਆਪਣੇ ਅਤੇ ਆਪਣੇ ਪੁੱਤਰ ਲਈ ਡਿਜ਼ਨੀਲੈਂਡ ਲਈ ਤਿੰਨ ਦਿਨਾਂ ਦੇ ਪਾਸ ਖਰੀਦੇ ਸਨ। 19 ਮਾਰਚ ਨੂੰ ਜਿਸ ਦਿਨ ਸਰਿਤਾ ਨੇ ਮੋਟਲ ਛੱਡ ਕੇ ਆਪਣੇ ਪੁੱਤਰ ਨੂੰ ਉਸਦੇ ਪਿਤਾ ਦੇ ਹਵਾਲੇ ਕਰਨਾ ਸੀ, ਉਸਨੇ ਸਵੇਰੇ 9:12 ਵਜੇ ਪੁਲਸ ਨੂੰ ਫ਼ੋਨ ਕਰਕੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ ਹੈ ਅਤੇ ਖੁਦਕੁਸ਼ੀ ਲਈ ਗੋਲੀਆਂ ਖਾ ਲਈਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ-ਸੁਨਹਿਰੇ ਭਵਿੱਖ ਲਈ ਇਟਲੀ ਗਏ ਮੋਗਾ ਦੇ ਨੌਜਵਾਨ ਦੀ ਦਰਦਨਾਕ ਮੌਤ
ਜਦੋਂ ਸਾਂਤਾ ਆਨਾ ਪੁਲਸ ਮੋਟਲ ਪਹੁੰਚੀ, ਤਾਂ ਉਨ੍ਹਾਂ ਨੇ ਬੱਚੇ ਨੂੰ ਡਿਜ਼ਨੀਲੈਂਡ ਦੀਆਂ ਯਾਦਗਾਰਾਂ ਨਾਲ ਘਿਰੇ ਇੱਕ ਕਮਰੇ ਵਿੱਚ ਇੱਕ ਬਿਸਤਰੇ 'ਤੇ ਮ੍ਰਿਤਕ ਪਿਆ ਪਾਇਆ। ਪੁਲਸ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੜਕੇ ਦਾ ਕਤਲ ਕਈ ਘੰਟੇ ਪਹਿਲਾਂ ਕੀਤਾ ਗਿਆ ਜਾਪਦਾ ਹੈ। ਪੁਲਸ ਨੇ ਕਿਹਾ ਕਿ ਮੋਟਲ ਦੇ ਕਮਰੇ ਦੇ ਅੰਦਰ ਇੱਕ ਵੱਡਾ ਚਾਕੂ ਮਿਲਿਆ ਹੈ ਜੋ ਇੱਕ ਦਿਨ ਪਹਿਲਾਂ ਖਰੀਦਿਆ ਗਿਆ ਸੀ। ਸਰਿਤਾ ਨੂੰ ਕਿਸੇ ਅਣਜਾਣ ਪਦਾਰਥ ਦਾ ਸੇਵਨ ਕਰਨ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਵੀਰਵਾਰ ਨੂੰ ਉਸਨੂੰ ਛੁੱਟੀ ਦੇ ਦਿੱਤੀ ਗਈ। ਉਸਨੂੰ ਆਪਣੇ ਪੁੱਤਰ ਦੇ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਹਾਲਾਂਕਿ ਬਿਆਨ ਵਿੱਚ ਮ੍ਰਿਤਕ ਲੜਕੇ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ, ਪਰ ਐਨ.ਬੀ.ਸੀ ਲਾਸ ਏਂਜਲਸ ਨਿਊਜ਼ ਚੈਨਲ ਦੀ ਇੱਕ ਰਿਪੋਰਟ ਵਿੱਚ ਉਸਦੀ ਪਛਾਣ ਯਤਿਨ ਰਾਮਰਾਜੂ ਵਜੋਂ ਹੋਈ ਹੈ। ਸਰਿਤਾ ਅਤੇ ਉਸਦੇ ਪਤੀ ਪ੍ਰਕਾਸ਼ ਰਾਜੂ ਪਿਛਲੇ ਸਾਲ ਤੋਂ ਆਪਣੇ ਪੁੱਤਰ ਦੀ ਕਸਟਡੀ ਨੂੰ ਲੈ ਕੇ ਕਾਨੂੰਨੀ ਲੜਾਈ ਵਿੱਚ ਫਸੇ ਹੋਏ ਸਨ। ਬੱਚੇ ਦੀ ਕਸਟਡੀ ਉਸਦੇ ਪਿਤਾ ਪ੍ਰਕਾਸ਼ ਨੂੰ ਸੌਂਪ ਦਿੱਤੀ ਗਈ। ਔਰੇਂਜ ਕਾਉਂਟੀ ਜ਼ਿਲ੍ਹਾ ਅਟਾਰਨੀ ਟੌਡ ਸਪਿਟਜ਼ਰ ਨੇ ਕਿਹਾ,"ਇੱਕ ਬੱਚੇ ਲਈ ਸਭ ਤੋਂ ਸੁਰੱਖਿਅਤ ਜਗ੍ਹਾ ਮਾਪਿਆਂ ਦੀਆਂ ਬਾਹਾਂ ਵਿੱਚ ਹੋਣੀ ਚਾਹੀਦੀ ਹੈ। ਆਪਣੇ ਪੁੱਤਰ ਨੂੰ ਪਿਆਰ ਨਾਲ ਜੱਫੀ ਪਾਉਣ ਦੀ ਬਜਾਏ ਉਸਨੇ ਉਸਦਾ ਗਲਾ ਵੱਢ ਦਿੱਤਾ...''।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸੁਨਹਿਰੇ ਭਵਿੱਖ ਲਈ ਇਟਲੀ ਗਏ ਮੋਗਾ ਦੇ ਨੌਜਵਾਨ ਦੀ ਦਰਦਨਾਕ ਮੌਤ
NEXT STORY