ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਤੋਂ ਇਕ ਵਾਰ ਫਿਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦੱਖਣੀ ਇਟਲੀ ਦੇ ਸਲੈਰਨੋ ਜ਼ਿਲ੍ਹੇ 'ਚ ਇਕ ਦਿਨ ਪਹਿਲਾ ਲਾਪਤਾ ਹੋਏ 25 ਸਾਲਾ ਪੰਜਾਬੀ ਨੌਜਵਾਨ ਦੀ ਲਾਸ਼ ਇਕ ਨਦੀ 'ਚੋਂ ਮਿਲੀ ਹੈ। ਇਸ ਨੌਜਵਾਨ ਦੀ ਪਹਿਚਾਣ ਸੰਧੂ ਗੁਰਮੀਤ ਸਿੰਘ ਵਜੋਂ ਹੋਈ ਹੈ ਜੋ ਕਿ ਇਟਲੀ ਦੇ ਸਲੇਰਨੋ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਸੇਰੇ ਵਿੱਚ ਵੱਛਿਆਂ ਦੇ ਫਾਰਮ 'ਤੇ ਪੱਠੇ ਪਾਉਣ ਦਾ ਕੰਮ ਕਰਦਾ ਸੀ ਅਤੇ ਉਹ ਇੱਕ ਦਿਨ ਪਹਿਲਾਂ ਲਾਪਤਾ ਹੋਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ-295 ਹੋਰ ਭਾਰਤੀ ਨਾਗਰਿਕ ਅਮਰੀਕਾ ਤੋਂ ਹੋਣਗੇ ਡਿਪੋਰਟ!
ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਾਲੀਅਨ ਪੁਲਸ ਨੇ ਨੌਜਵਾਨ ਦੇ ਫੋਨ ਦੀ ਲੋਕੇਸ਼ਨ ਦੇ ਆਧਾਰ 'ਤੇ ਆਲਤਾ ਵੀਲਾ 'ਤੇ ਸੇਰੇ ਨਾਲ ਲੱਗਦੀ ਨਦੀ 'ਚੋਂ ਭਾਲ ਸ਼ੁਰੂ ਕੀਤੀ ਤਾਂ ਸੇਰੇ ਵਾਲੇ ਪਾਸੇ ਭਾਲ ਕਰਦਿਆਂ ਦੇਰ ਰਾਤ ਨਦੀ ਵਿੱਚੋਂ ਇਸ ਨੌਜਵਾਨ ਦੇ ਮ੍ਰਿਤਕ ਸਰੀਰ ਨੁੰ ਬਾਹਰ ਕੱਢਿਆ। ਇਟਾਲੀਅਨ ਪੁਲਸ ਅਤੇ ਸੁਰੱਖਿਆ ਦਸਤਿਆਂ ਨੇ ਹਨੇਰੇ ਵਿੱਚ ਵੀ ਵਿਸ਼ੇਸ਼ ਅਪ੍ਰੇਸ਼ਨ ਜਾਰੀ ਰੱਖਦਿਆਂ ਨੌਜਵਾਨ ਦੇ ਮ੍ਰਿਤਕ ਸ਼ਰੀਰ ਨੂੰ ਡੂੰਘੇ ਪਾਣੀ ਵਿਚੋਂ ਕੱਢਿਆ। ਭਾਵੇਂ ਕਿ ਇਸ ਘਟਨਾ ਦੇ ਵਾਪਰਨ ਦੇ ਅਸਲ ਕਾਰਨ ਹਾਲੇ ਤੱਕ ਸਾਹਮਣੇ ਨਹੀ ਆ ਸਕੇ। ਇਹ ਖੁਦਕੁਸ਼ੀ ਮਾਮਲਾ ਹੈ ਜਾਂ ਫਿਰ ਕਤਲ ਦਾ ਮਾਮਲਾ। ਇਸ ਗੱਲ ਦੇ ਖੁਲਾਸੇ ਲਈ ਇਟਲੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਲਈ ਇਟਲੀ ਆਇਆ ਸੀ ਤੇ ਇਸ ਦਾ ਸਬੰਧ ਮੋਗਾ ਜ਼ਿਲ੍ਹੇ ਨਾਲ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਲਾਪਤਾ ਮੁੰਡੇ ਤੇ ਕੁੜੀ ਦੀਆਂ ਲਾਸ਼ਾਂ ਪਾਕਿਸਤਾਨ ’ਚੋਂ ਮਿਲੀਆਂ, ਦੋਵਾਂ ਦੀ ਹੋਈ ਪਛਾਣ
NEXT STORY