ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਨਾਲ ਜੁੜੇ ਆਨਲਾਈਨ ਸਮਾਰੋਹ ਦੀ ਸ਼ੁਰੂਆਤ ਰਵਾਇਤੀ ਭਾਰਤੀ ਰੰਗੋਲੀ ਦੇ ਨਾਲ ਹੋਵੇਗੀ। ਰੰਗੋਲੀ ਨੂੰ ਤਾਮਿਲਨਾਡੂ ਵਿਚ ਕੋਲਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਘਰ ਦੇ ਮੁਖ ਦਰਵਾਜ਼ੇ 'ਤੇ ਇਸ ਨੂੰ ਬਣਾਉਣਾ ਸ਼ੁੱਭ ਸਮਝਿਆ ਜਾਂਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹੈਰਿਸ ਦਾ ਮਾਂ ਮੂਲ ਰੂਪ ਨਾਲ ਤਾਮਿਲਨਾਡੂ ਦੀ ਰਹਿਣ ਵਾਲੀ ਸੀ।
ਰੰਗੋਲੀ ਦੇ ਡਿਜ਼ਾਈਨ ਬਣਾਉਣ ਲਈ 1,800 ਲੋਕਾਂ ਨੇ ਲਿਆ ਹਿੱਸਾ
ਰੰਗੋਲੀ ਦੇ ਹਜ਼ਾਰਾਂ ਡਿਜ਼ਾਈਨ ਬਣਉਣ ਲਈ ਅਮਰੀਕਾ ਅਤੇ ਭਾਰਤ ਦੇ 1,800 ਤੋਂ ਵੱਧ ਲੋਕਾਂ ਨੇ ਇਸ ਆਨਲਾਈਨ ਪਹਿਲ ਵਿਚ ਹਿੱਸਾ ਲਿਆ। ਇਸ ਪਹਿਲ ਵਿਚ ਹਿੱਸਾ ਲੈਣ ਵਾਲੀ ਮਲਟੀਮੀਡੀਆ ਕਲਾਕਾਰ ਸ਼ਾਂਤੀ ਚੰਦਰਸ਼ੇਖਰ ਨੇ ਕਿਹਾ ਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਕੋਲਮ ਸਕਾਰਾਤਮਕ ਊਰਜਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਵਿਭਿੰਨ ਭਾਈਚਾਰਿਆਂ ਦੇ ਸਾਰੇ ਉਮਰ ਵਰਗ ਦੇ ਲੋਕਾਂ ਨੇ ਵਾਤਾਵਰਨ ਦੇ ਅਨੁਕੂਲ ਸਮਗੱਰੀ ਨਾਲ ਬਣੀਆਂ ਰੰਗੋਲੀਆਂ ਬਣਾਉਣ ਦੀ ਇਸ ਪਹਿਲ ਵਿਚ ਆਪੋ-ਆਪਣੇ ਘਰ ਤੋਂ ਹਿੱਸਾ ਲਿਆ। ਉਹਨਾਂ ਮੁਤਾਬਕ, ਸਥਾਨਕ ਪੱਧਰ 'ਤੇ ਸ਼ੁਰੂ ਕੀਤੀ ਗਈ ਇਹ ਪਹਿਲ ਸਾਡੀਆਂ ਉਮੀਦਾਂ ਨਾਲੋਂ ਜ਼ਿਆਦਾ ਵੱਧ ਬਣ ਗਈ।
ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਦੇ ਸਹੁੰ ਚੁੱਕ ਦਿਵਸ ਤੋਂ ਪਹਿਲਾਂ ਉਡਾਨਾਂ ਜ਼ਰੀਏ ਬੈਗਾਂ "ਚ ਅਸਲਾ ਲਿਜਾਣ 'ਤੇ ਪਾਬੰਦੀ
ਕੈਪੀਟਲ ਹਿਲ ਦੇ ਬਾਹਰ ਬਣਾਈ ਜਾਵੇਗੀ ਰੰਗੋਲੀ
ਸ਼ੁਰੂਆਤ ਵਿਚ ਰੰਗੋਲੀ ਨੂੰ ਵ੍ਹਾਈਟ ਹਾਊਸ ਦੇ ਬਾਹਰ ਬਣਾਇਆ ਜਾਣਾ ਸੀ। ਬਾਅਦ ਵਿਚ ਇਸ ਨੂੰ ਕੈਪੀਟਲ ਹਿਲ ਦੇ ਬਾਹਰ ਬਣਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਵਾਸ਼ਿੰਗਟਨ ਡੀ.ਸੀ. ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਕਾਰਨ ਇਹ ਇਜਾਜ਼ਤ ਰੱਦ ਕਰ ਦਿੱਤੀ ਗਈ। ਇਸੇ ਕਾਰਨ ਬਾਈਡੇਨ ਅਤੇ ਹੈਰਿਸ ਦਾ ਸਵਾਗਤ ਕਰਨ ਲਈ ਰੰਗੋਲੀ ਦੇ ਹਜ਼ਾਰਾਂ ਡਿਜ਼ਾਈਨਾਂ ਨੂੰ ਇਕ ਵੀਡੀਓ ਵਿਚ ਸਜਾਇਆ ਗਿਆ ਤਾਂ ਜੋ ਅਮਰੀਕਾ ਦੀ ਬਹੁ ਸੱਭਿਆਚਾਰਕ ਵਿਰਾਸਤ ਨੂੰ ਦਰਸਾਇਆ ਜਾ ਸਕੇ। 'ਇਨੋਗਰੇਸ਼ਨ ਕਾਲਮ 2021' ਆਯੋਜਨ ਦਲ ਦੀ ਮੈਂਬਰ ਸੌਮਯਾ ਸੋਮਨਾਥ ਨੇ ਕਿਹਾ ਕਿ ਸਥਾਨਕ ਸੁਰੱਖਿਆ ਏਜੰਸੀਆਂ ਦੀ ਮਨਜ਼ੂਰੀ ਦੇ ਬਾਅਦ ਇਸ ਨੂੰ ਪ੍ਰਦਰਸ਼ਿਤ ਕੀਤੇ ਜਾਣ ਦੀ ਤਾਰੀਖ਼ ਤੈਅ ਕੀਤੀ ਜਾਵੇਗੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਜੋਅ ਬਾਈਡੇਨ ਦੇ ਸਹੁੰ ਚੁੱਕ ਦਿਵਸ ਤੋਂ ਪਹਿਲਾਂ ਉਡਾਨਾਂ ਜ਼ਰੀਏ ਬੈਗਾਂ "ਚ ਅਸਲਾ ਲਿਜਾਣ 'ਤੇ ਪਾਬੰਦੀ
NEXT STORY