ਜਲੰਧਰ/ਉੱਤਰੀ ਕੈਰੋਲੀਨਾ (ਇੰਟਰਨੈਸ਼ਨਲ ਡੈਸਕ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਦੇ ਮਸ਼ਹੂਰ ਰੈਸਟੋਰੈਂਟ ‘ਚਾਏ ਪਾਣੀ’ ਨੂੰ ਅਮਰੀਕਾ ਦਾ ਸਭ ਤੋਂ ਵਧੀਆ ਰੈਸਟੋਰੈਂਟ ਚੁਣਿਆ ਗਿਆ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਪਿਛਲੇ ਹਫਤੇ ਸ਼ਿਕਾਗੋ ’ਚ ਜੇਮਸ ਬੀਅਰਡ ਫਾਊਂਡੇਸ਼ਨ ਐਵਾਰਡਸ ’ਚ ਐਸ਼ਵਿਲੇ ਰੈਸਟੋਰੈਂਟ ਨੂੰ ਅਮਰੀਕਾ ਦਾ ਸਰਵੋਤਮ ਰੈਸਟੋਰੈਂਟ ਐਲਾਨਿਆ ਗਿਆ ਸੀ। ਇਹ ਨਿਊ ਆਰਲੀਅਨਜ਼ ’ਚ ਬ੍ਰੇਨਨ ਵਰਗੇ ਨਾਮਿਨੀਜ਼ ’ਚ ਟਾਪ ’ਤੇ ਸੀ। ਅਮਰੀਕਾ ’ਚ ‘ਚਾਏ-ਪਾਣੀ’ ਵਜੋਂ ਜਾਣਿਆ ਜਾਂਦਾ ਇਹ ਰੈਸਟੋਰੈਂਟ, ਉੱਤਰੀ ਕੈਰੋਲੀਨਾ ’ਚ ਕਿਫਾਇਤੀ ਭਾਰਤੀ ਸਟ੍ਰੀਟ ਫੂਡ ਪਰੋਸਦਾ ਹੈ।
ਇਹ ਵੀ ਪੜ੍ਹੋ: ਕਾਬੁਲ ਬੰਬ ਧਮਾਕੇ ’ਚ ਮਾਰੇ ਗਏ ਬਜ਼ੁਰਗ ਸਿੱਖ ਦਾ ਅੱਜ ਦਿੱਲੀ ’ਚ ਹੋਵੇਗਾ ਅੰਤਿਮ ਸੰਸਕਾਰ
ਇਸ ਲਈ ਐਵਾਰਡ
ਕੋਵਿਡ-19 ਵਾਇਰਸ ਦੇ ਫੈਲਣ ਤੋਂ ਬਾਅਦ ਲਾਕਡਾਊਨ ਅਤੇ ਪਾਬੰਦੀਆਂ ਕਾਰਨ ਕਈ ਅਮਰੀਕੀ ਰੈਸਟੋਰੈਂਟ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਗਏ ਸਨ। 2020 ਅਤੇ 2021 ਦੋ ਸਾਲ ਰੱਦ ਕਰਨ ਤੋਂ ਬਾਅਦ ਇਸ ਸਾਲ ਐਵਾਰਡ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਦੋ ਸਾਲਾਂ ਬਾਅਦ ਆਯੋਜਿਤ ਐਵਾਰਡ ਫੰਕਸ਼ਨ ’ਚ ਭਾਰਤੀ ਪਕਵਾਨਾਂ ਦੇ ਰੈਸਟੋਰੈਂਟ ਨੂੰ ਇਹ ਪੁਰਸਕਾਰ ਮਿਲਿਆ ਹੈ। ਸਥਾਨਕ ਲੋਕ ਇਸ ਨੂੰ ਲੈ ਕੇ ਕਾਫੀ ਖੁਸ਼ ਹਨ। ਇਹ ਐਵਾਰਡ ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਇਸ ’ਚ ਪਕਵਾਨਾਂ ਦੀ ਵੰਨ-ਸੁਵੰਨਤਾ, ਉਨ੍ਹਾਂ ਦੇ ਪਰੋਸਨ ਦਾ ਅੰਦਾਜ਼, ਨਵੇਂ ਪ੍ਰਯੋਗ, ਸਾਫ-ਸਫਾਈ ਅਤੇ ਆਕਰਸ਼ਕ ਪੇਸ਼ਕਾਰੀ ਵਰਗੇ ਪਹਿਲੂ ਸ਼ਾਮਲ ਸਨ।
ਇਹ ਵੀ ਪੜ੍ਹੋ: ਕਾਬੁਲ ਹਮਲਾ: ਜਾਨ 'ਤੇ ਖੇਡ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਰੱਖਿਅਤ ਕੱਢ ਲਿਆਏ ਸਿੱਖ
ਇਰਾਨੀ ਪਰਿਵਾਰ ਚਲਾਉਂਦਾ ਹੈ ਰੈਸਟੋਰੈਂਟ
‘ਚਾਏ ਪਾਣੀ’ ਨਾਂ ਤੋਂ ਹੀ ਸਪੱਸ਼ਟ ਹੋ ਰਿਹਾ ਹੈ ਕਿ ਇਹ ਭਾਰਤੀ ਪਕਵਾਨਾਂ ਦਾ ਇੱਕ ਰੈਸਟੋਰੈਂਟ ਹੋਵੇਗਾ। ਇਸ ਰੈਸਟੋਰੈਂਟ ਦੀ ਵਿਸ਼ੇਸ਼ਤਾ ਇਸ ਦੀ ਸੁਆਦੀ ਚਟਪਟੀ ਚਾਟ ਅਤੇ ਹੋਰ ਭਾਰਤੀ ਪਕਵਾਨ ਹਨ। ਭਾਰਤੀ ਪਕਵਾਨਾਂ ਦਾ ਰੈਸਟੋਰੈਂਟ ਹੋਣ ਦੇ ਬਾਵਜੂਦ ਵੀ ਇਸ ਦੀ ਲੋਕਪ੍ਰਿਯਤਾ ਪੂਰੇ ਅਮਰੀਕਾ ’ਚ ਹੈ। ਇੱਥੇ ਖਾਣ-ਪੀਣ ਲਈ ਸਿਰਫ ਭਾਰਤੀ ਹੀ ਨਹੀਂ, ਪਾਕਿਸਤਾਨੀ, ਬੰਗਲਾਦੇਸ਼ੀ ਸਮੇਤ ਦੁਨੀਆ ਭਰ ਦੇ ਖਾਣ-ਪੀਣ ਦੇ ਸ਼ੌਕੀਨ ਲੋਕ ਪਹੁੰਚਦੇ ਹਨ। ਉੱਤਰੀ ਕੈਰੋਲੀਨਾ ’ਚ ਇਹ ਰੈਸਟੋਰੈਂਟ ਇਕ ਈਰਾਨੀ ਪਰਿਵਾਰ ਵੱਲੋਂ ਚਲਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਕਾਬੁਲ 'ਚ ਗੁਰਦੁਆਰਾ ਸਾਹਿਬ 'ਤੇ ISIS ਅੱਤਵਾਦੀਆਂ ਦਾ ਹਮਲਾ, ਅੰਦਰ ਫਸੇ 15 ਸਿੱਖ, 1 ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕਾਬੁਲ ਬੰਬ ਧਮਾਕੇ ’ਚ ਮਾਰੇ ਗਏ ਬਜ਼ੁਰਗ ਸਿੱਖ ਦਾ ਅੱਜ ਦਿੱਲੀ ’ਚ ਹੋਵੇਗਾ ਅੰਤਿਮ ਸੰਸਕਾਰ
NEXT STORY