ਲੰਡਨ (ਭਾਸ਼ਾ)- ਬ੍ਰਿਟੇਨ ਦੇ ਹਰਟਫੋਰਡਸ਼ਾਇਰ ਵਿੱਚ ਆਪਣੇ ਰੈਸਟੋਰੈਂਟ ਵਿੱਚ 3 ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਨੌਕਰੀ ਦੇਣਾ ਭਾਰਤੀ ਮੂਲ ਦੇ ਮਾਲਕ ਲਈ ਮਹਿੰਗਾ ਸਾਬਤ ਹੋਇਆ। ਦਰਅਸਲ ਰੈਸਟੋਰੈਂਟ ਦੇ ਮਾਲਕ ਇਕਬਾਲ ਹੁਸੈਨ (51) 'ਤੇ 7 ਸਾਲ ਦੀ ਪਾਬੰਦੀ ਲਗਾਈ ਗਈ ਹੈ। ਇਕਬਾਲ ਹੁਸੈਨ (51) ਨੇ ਹਰਟਫੋਰਡਸ਼ਾਇਰ ਦੇ ਸਟੇਨਸਟੇਡ ਐਬਟਸ ਇਲਾਕੇ 'ਚ ਸਥਿਤ 'ਟੇਸਟ ਆਫ ਰਾਜ' 'ਚ ਕਾਮਿਆਂ ਨੂੰ ਕੰਮ 'ਤੇ ਰੱਖਿਆ ਸੀ। ਸਾਲ 2020 ਵਿੱਚ ਇਮੀਗ੍ਰੇਸ਼ਨ ਇਨਫੋਰਸਮੈਂਟ ਅਧਿਕਾਰੀਆਂ ਵੱਲੋਂ ਰੈਸਟੋਰੈਂਟ ਵਿੱਚ ਛਾਪੇਮਾਰੀ ਤੋਂ ਬਾਅਦ ਇਹ ਖੁਲਾਸਾ ਹੋਇਆ ਸੀ ਕਿ ਇਹ ਕਰਮਚਾਰੀ ਗੈਰ-ਕਾਨੂੰਨੀ ਬੰਗਲਾਦੇਸ਼ੀ ਹਨ। ਬ੍ਰਿਟੇਨ ਦੀ ਲਿਕਵਿਡੇਸ਼ਨ ਸਰਵਿਸ ਨੇ ਮੰਗਲਵਾਰ ਨੂੰ ਕਿਹਾ ਕਿ ਜਾਂਚ ਤੋਂ ਬਾਅਦ ਹੁਸੈਨ 'ਤੇ 2031 ਤੱਕ ਕਾਰੋਬਾਰ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਰੂਸ 'ਚ 'ਹੈਲਪਰ' ਦਾ ਕਹਿ ਜੰਗ ਦੇ ਮੈਦਾਨ 'ਚ ਭੇਜੇ ਗਏ Indians, ਫਸੇ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਮਦਦ ਦੀ ਅਪੀਲ
ਸੇਵਾ ਦੇ ਮੁੱਖ ਜਾਂਚਕਰਤਾ ਕੇਵਿਨ ਰੀਡ ਨੇ ਕਿਹਾ: "ਹੁਸੈਨ ਨੂੰ ਇਮੀਗ੍ਰੇਸ਼ਨ, ਸ਼ਰਣ ਅਤੇ ਰਾਸ਼ਟਰੀਅਤਾ ਐਕਟ 2006 ਦੀ ਉਲੰਘਣਾ ਕਰਦੇ ਹੋਏ ਰਾਈਟ ਟੂ ਵਰਕ ਚੈੱਕ ਦੀ ਜ਼ਰੂਰੀ ਜਾਂਚ ਕੀਤੇ ਬਿਨਾਂ ਕਾਮਿਆਂ ਨੂੰ ਕੰਮ 'ਤੇ ਰੱਖਣ ਦਾ ਦੋਸ਼ੀ ਪਾਇਆ ਗਿਆ। ਇਹ ਕਾਨੂੰਨ ਅਤੇ ਕੰਪਨੀ ਦੇ ਡਾਇਰੈਕਟਰਾਂ ਤੋਂ ਉਮੀਦ ਕੀਤੇ ਮਾਪਦੰਡਾਂ ਦੀ ਗੰਭੀਰ ਉਲੰਘਣਾ ਨੂੰ ਦਰਸਾਉਂਦਾ ਹੈ। ਇਸ ਉਲੰਘਣਾ ਦੇ ਨਤੀਜੇ ਵਜੋਂ, ਹੁਸੈਨ ਅਗਲੇ 7 ਸਾਲਾਂ ਲਈ ਯੂਕੇ ਵਿੱਚ ਕਿਸੇ ਵੀ ਕੰਪਨੀ ਦੇ ਪ੍ਰਚਾਰ, ਗਠਨ ਜਾਂ ਪ੍ਰਬੰਧਨ ਵਿੱਚ ਸ਼ਾਮਲ ਨਹੀਂ ਹੋ ਸਕਦਾ।'' ਹੁਸੈਨ ਰੈਸਟੋਰੈਂਟ ਦਾ ਇਕਲੌਤਾ ਡਾਇਰੈਕਟਰ ਸੀ, ਜੋ ਜੂਨ 2014 ਤੋਂ 'ਟੈਂਡਰ ਲਵ ਲਿਮਟਿਡ' ਕੰਪਨੀ ਦੇ ਨਾਮ ਹੇਠ ਵਪਾਰ ਕਰਦਾ ਸੀ। ਰਾਈਟ ਟੂ ਵਰਕ ਚੈੱਕ ਦੀ ਸਹੀ ਜਾਂਚ ਕਰਨ ਵਿੱਚ ਅਸਫਲ ਰਹਿਣ ਦੇ ਨਾਲ, ਹੁਸੈਨ ਨੇ ਯੂਕੇ ਵਿੱਚ ਕੰਮ ਕਰਨ ਲਈ ਕਾਮਿਆਂ ਦੀ ਯੋਗਤਾ ਨੂੰ ਸਾਬਤ ਕਰਨ ਵਾਲੇ ਲੋੜੀਂਦੇ ਦਸਤਾਵੇਜ਼ਾਂ ਦੀ ਵੀ ਅਣਦੇਖੀ ਕੀਤੀ।
ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਘਰ 'ਚ ਪੁਆਏ ਵੈਣ, 4 ਮਹੀਨੇ ਪਹਿਲਾਂ ਕੈਨੇਡਾ ਗਈ ਪੌਣੇ 2 ਸਾਲ ਦੇ ਬੱਚੇ ਦੀ ਮਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਵੈਨੇਜ਼ੁਏਲਾ 'ਚ ਖਾਨ ਢਹਿ ਢੇਰੀ, 14 ਲੋਕਾਂ ਦੀ ਦਰਦਨਾਕ ਮੌਤ
NEXT STORY