ਪਾਣੀਪਤ (ਸਚਿਨ) : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕੈਂਬਰਿਜ ਸ਼ਹਿਰ 'ਚ ਕਾਰ ਦੀ ਲਪੇਟ 'ਚ ਆਉਣ ਨਾਲ ਪਾਣੀਪਤ ਜ਼ਿਲ੍ਹੇ ਦੇ ਜਾਤਲ ਰੋਡ ਦੀ ਨਿਵਾਸੀ ਵੈਸ਼ਾਲੀ ਹੁਰੀਆ ਦੀ ਮੌਤ ਹੋ ਗਈ। ਉਹ 4 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਸੀ। 15 ਮਾਰਚ ਨੂੰ ਉਨ੍ਹਾਂ ਦੇ ਵਿਆਹ ਦੀ ਤੀਜੀ ਵਰ੍ਹੇਗੰਢ ਸੀ। ਪਤੀ ਆਪਣੇ ਪੌਣੇ 2 ਸਾਲ ਦੇ ਪੁੱਤਰ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਪਰ ਇਸ ਹਾਦਸੇ ਨਾਲ ਪਤੀ ਅਤੇ ਉਸ ਦੇ ਪਰਿਵਾਰ ਦੇ ਸੁਫ਼ਨੇ ਚਕਨਾਚੂਰ ਹੋ ਗਏ। ਪਰਿਵਾਰ ਨੇ ਸੰਸਦ ਮੈਂਬਰ ਸੰਜੇ ਭਾਟੀਆ ਨੂੰ ਅਪੀਲ ਕੀਤੀ ਹੈ ਕਿ ਵੈਸ਼ਾਲੀ ਦੀ ਲਾਸ਼ ਨੂੰ ਉਨ੍ਹਾਂ ਦੇ ਸ਼ਹਿਰ ਪਾਣੀਪਤ ਲਿਆਂਦਾ ਜਾਵੇ। ਇਸ ਤੋਂ ਇਲਾਵਾ ਸੰਸਦ ਮੈਂਬਰ ਰਾਹੀਂ ਕੇਂਦਰ ਅਤੇ ਰਾਜ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਿਸ ਕੰਪਨੀ 'ਚ ਕਰਦੇ ਸੀ ਕੰਮ, ਉਸੇ ਦੇ ਮਾਲਕ ਬਣੇ 700 ਕਰਮਚਾਰੀ, ਕਰੋੜਪਤੀ ਬੌਸ ਦੇ ਇਕ ਫ਼ੈਸਲੇ ਨਾਲ ਬਦਲੀ ਕਿਸਮਤ
2021 ਵਿੱਚ ਹੋਇਆ ਸੀ ਵਿਆਹ
ਜਾਤਲ ਰੋਡ ਦੇ ਰਹਿਣ ਵਾਲੇ ਨਿਤਿਨ ਹੁਰੀਆ ਨੇ ਦੱਸਿਆ ਕਿ ਉਸ ਦਾ ਵਿਆਹ 15 ਮਾਰਚ 2021 ਨੂੰ ਵੈਸ਼ਾਲੀ ਨਾਲ ਹੋਇਆ ਸੀ। ਉਨ੍ਹਾਂ ਦਾ ਪੌਣੇ 2 ਸਾਲ ਇੱਕ ਪੁੱਤਰ ਹੈ। ਵੈਸ਼ਾਲੀ 4 ਮਹੀਨੇ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਈ ਸੀ। ਉਹ ਉੱਥੇ ਬਿਜ਼ਨੈੱਸ ਫੰਡਾਮੈਂਟਲ ਦੀ ਪੜ੍ਹਾਈ ਕਰ ਰਹੀ ਸੀ। ਇਸ ਦੇ ਨਾਲ ਹੀ ਉਹ ਇੱਕ ਕੰਪਨੀ ਵਿੱਚ ਕੰਮ ਵੀ ਕਰਦੀ ਸੀ। ਵੈਸ਼ਾਲੀ ਭਾਰਤੀ ਸਮੇਂ ਅਨੁਸਾਰ ਸ਼ੁੱਕਰਵਾਰ ਸ਼ਾਮ (ਕੈਨੇਡਾ ਵਿੱਚ ਸਵੇਰੇ) ਕੰਪਨੀ ਵਿੱਚ ਕੰਮ ਕਰਨ ਜਾ ਰਹੀ ਸੀ। ਉਹ ਸੜਕ ਪਾਰ ਕਰ ਰਹੀ ਸੀ। ਇਸ ਦੌਰਾਨ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਨਿਤਿਨ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸ ਨੂੰ ਡਾਕਟਰ ਦਾ ਫੋਨ ਆਇਆ, ਜਿਸ ਮਗਰੋਂ ਉਸ ਨੇ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ: ਅਮਰੀਕਾ: ਘਰ ਨੂੰ ਅੱਗ ਲੱਗਣ ਕਾਰਨ ਮਾਂ ਸਣੇ ਜ਼ਿੰਦਾ ਸੜੇ 4 ਬੱਚੇ, ਮਿਲੀ ਦਰਦਨਾਕ ਮੌਤ
ਸਾਰੇ ਸੁਫ਼ਨੇ ਇੱਕੋ ਝਟਕੇ ਵਿੱਚ ਹੋ ਗਏ ਚਕਨਾਚੂਰ
ਨਿਤਿਨ ਹੁਰੀਆ ਨੇ ਦੱਸਿਆ ਕਿ ਉਹ ਸੈਕਟਰ-11 ਸਥਿਤ SDVM ਸਕੂਲ ਵਿੱਚ ਡਾਂਸ ਟੀਚਰ ਹੈ। ਉਹ ਵੀ ਆਪਣੇ ਪੁੱਤਰ ਨਾਲ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਉਹ ਸ਼ਨੀਵਾਰ ਸਵੇਰੇ ਵੀਜ਼ਾ ਅਪਲਾਈ ਕਰਨ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੂੰ ਵੈਸ਼ਾਲੀ ਦੀ ਸੜਕ ਹਾਦਸੇ ਵਿਚ ਮੌਤ ਦੀ ਸੂਚਨਾ ਮਿਲੀ, ਜਿਸ ਨਾਲ ਸਾਰੇ ਸੁਫ਼ਨੇ ਇੱਕੋ ਝਟਕੇ ਵਿੱਚ ਚਕਨਾਚੂਰ ਹੋ ਗਏ।
ਇਹ ਵੀ ਪੜ੍ਹੋ: ਗਲਤ ਦੋਸ਼ਾਂ ਕਾਰਨ ਜੇਲ੍ਹ 'ਚ ਬਰਬਾਦ ਹੋਏ ਜਵਾਨੀ ਦੇ 37 ਸਾਲ, ਹੁਣ ਮਿਲੇਗਾ 116 ਕਰੋੜ ਦਾ ਮੁਆਵਜ਼ਾ, ਪਹਿਲਾਂ ਹੋਈ ਸੀ ਮੌਤ ਦੀ ਸਜ਼ਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਲੋਕ ਸਭਾ ਚੋਣਾਂ 2024 ਨੂੰ ਲੈ ਕੇ ਕਾਂਗਰਸ-'ਆਪ' ਵਿਚਾਲੇ ਗੱਲਬਾਤ 'ਤੇ ਵੱਡੀ ਇਨਪੁਟ
NEXT STORY