ਇੰਟਰਨੈਸ਼ਨਲ ਡੈਸਕ: ਅਮਰੀਕਾ ਵਿਚ ਇਕ ਭਾਰਤੀ ਵਿਦਿਆਰਥਣ ਨੇ ਦਾਅਵਾ ਕੀਤਾ ਹੈ ਕਿ ਇਕ ਕੈਬ ਡਰਾਈਵਰ ਉਸ ਦਾ ਸਾਮਾਨ ਲੈ ਕੇ ਭੱਜ ਗਿਆ, ਜਿਸ ਕਾਰਨ ਉਹ ਬਿਨਾਂ ਵੀਜ਼ਾ, ਬੈਂਕ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਫਸ ਗਈ ਹੈ। ਭਾਰਤੀ ਵਿਦਿਆਰਥਣ ਅਮਰੀਕਾ ਤੋਂ ਭਾਰਤ ਵਾਪਸ ਆ ਰਹੀ ਸੀ ਜਦੋਂ ਉਸ ਨਾਲ ਇਹ ਘਟਨਾ ਵਾਪਰੀ। ਵਿਦਿਆਰਥਣ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਮਦਦ ਮੰਗੀ ਹੈ।
ਇਹ ਹੈ ਪੂਰਾ ਮਾਮਲਾ
ਭਾਰਤੀ ਵਿਦਿਆਰਥਣ ਸ਼੍ਰੇਆ ਵਰਮਾ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਸਕੂਲ ਆਫ ਡਿਜ਼ਾਈਨ ਤੋਂ ਗ੍ਰੈਜੂਏਸ਼ਨ ਕਰ ਰਹੀ ਹੈ। ਹਾਲ ਹੀ ਵਿੱਚ ਉਹ ਭਾਰਤ ਵਿੱਚ ਆਪਣੇ ਮਾਤਾ-ਪਿਤਾ ਕੋਲ ਆਉਣ ਲਈ ਲੋਗਨ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਰਵਾਨਾ ਹੋਈ ਸੀ। ਸ਼੍ਰੇਆ ਨੇ ਏਅਰਪੋਰਟ ਜਾਣ ਲਈ ਲਿਫਟ ਐਪ ਰਾਹੀਂ ਕੈਬ ਬੁੱਕ ਕੀਤੀ ਸੀ। ਇਸ ਦੌਰਾਨ ਕੈਬ ਡਰਾਈਵਰ ਧੋਖੇ ਨਾਲ ਸ਼੍ਰੇਆ ਦਾ ਸਾਰਾ ਸਾਮਾਨ ਲੈ ਕੇ ਫਰਾਰ ਹੋ ਗਿਆ। ਸ਼੍ਰੇਆ ਵਰਮਾ ਨੇ ਕਿਹਾ ਕਿ "ਘਟਨਾ ਉਦੋਂ ਵਾਪਰੀ ਜਦੋਂ ਉਸਨੇ ਦੇਖਿਆ ਕਿ ਉਹ ਆਪਣਾ ਹੈੱਡਫੋਨ ਲਿਆਉਣਾ ਭੁੱਲ ਗਈ ਸੀ, ਜਿਸ ਤੋਂ ਬਾਅਦ ਉਸਨੇ ਡਰਾਈਵਰ ਨੂੰ ਘਰ ਵਾਪਸ ਜਾਣ ਲਈ ਕਿਹਾ। ਹਾਲਾਂਕਿ ਜਦੋਂ ਉਹ ਹੈੱਡਫੋਨ ਲੈ ਕੇ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਡਰਾਈਵਰ ਨੇ ਰਾਈਡ ਰੱਦ ਕਰ ਦਿੱਤੀ ਸੀ ਅਤੇ ਉਸਦਾ ਸਾਰਾ ਸਾਮਾਨ ਲੈ ਕੇ ਭੱਜ ਗਿਆ।"
ਵਿਦਿਆਰਥਣ ਨੇ ਸੋਸ਼ਲ ਮੀਡੀਆ 'ਤੇ ਦੱਸੀ ਹੱਡਬੀਤੀ
ਇਸ ਤੋਂ ਬਾਅਦ ਸ਼੍ਰੇਆ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੀ ਹੱਡਬੀਤੀ ਸਾਂਝੀ ਕੀਤੀ। ਭਾਰਤੀ ਵਿਦਿਆਰਥਣ ਦਾ ਦਾਅਵਾ ਹੈ ਕਿ ਉਸ ਨੂੰ 30 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਉਹ ਬਿਨਾਂ ਜਾਇਜ਼ ਦਸਤਾਵੇਜ਼ਾਂ ਅਤੇ ਪੈਸੇ ਤੋਂ ਅਮਰੀਕਾ ਵਿੱਚ ਫਸ ਗਈ ਹੈ। ਸ਼੍ਰੇਆ ਨੇ ਲਿਖਿਆ ਕਿ ਮੈਂ ਲਗਾਤਾਰ LYFT ਦੇ ਕਸਟਮਰ ਕੇਅਰ ਤੋਂ ਮਦਦ ਮੰਗ ਰਹੀ ਹਾਂ ਪਰ ਬਦਕਿਸਮਤੀ ਨਾਲ ਮੈਨੂੰ ਡਰਾਈਵਰ ਨਾਲ ਜੁੜੀ ਅਹਿਮ ਜਾਣਕਾਰੀ ਨਹੀਂ ਮਿਲ ਰਹੀ, ਜਿਸ ਕਾਰਨ ਸਮੱਸਿਆ ਵਧ ਗਈ ਹੈ। ਮੈਂ LYFT ਨੂੰ ਡਰਾਈਵਰ ਨਾਲ ਸੰਪਰਕ ਕਰਨ ਅਤੇ ਜਲਦੀ ਹੀ ਆਪਣਾ ਸਾਮਾਨ ਵਾਪਸ ਕਰਨ ਦੀ ਅਪੀਲ ਕਰਦੀ ਹਾਂ। ਸ਼੍ਰੇਆ ਨੇ ਲਿਖਿਆ ਕਿ ਕੰਪਨੀ ਤੋਂ ਲੋੜੀਂਦੀ ਜਾਣਕਾਰੀ ਲੈਣ ਤੋਂ ਬਾਅਦ ਉਹ ਇਸ ਸਬੰਧੀ ਕੈਂਬਰਿਜ ਪੁਲਸ ਨੂੰ ਸ਼ਿਕਾਇਤ ਕਰੇਗੀ ਤਾਂ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ-ਸਾਲ 2023 'ਚ ਭਾਰਤ-ਅਮਰੀਕਾ ਸਬੰਧ: ਤਿੰਨ ਕਦਮ ਵਧੇ ਅੱਗੇ, ਇੱਕ ਕਦਮ ਹਟੇ ਪਿੱਛੇ
ਆਪਣੀ ਪੋਸਟ 'ਚ ਭਾਰਤੀ ਵਿਦਿਆਰਥਣ ਨੇ LYFT ਕੰਪਨੀ ਦੇ ਸਟਾਫ ਤੋਂ ਉਮੀਦ ਮੁਤਾਬਕ ਮਦਦ ਨਾ ਮਿਲਣ 'ਤੇ ਨਿਰਾਸ਼ਾ ਵੀ ਜ਼ਾਹਰ ਕੀਤੀ ਅਤੇ ਲਿਖਿਆ ਕਿ ਜੇਕਰ ਕੰਪਨੀ ਨੇ ਲੋੜੀਂਦੀ ਮਦਦ ਨਹੀਂ ਦਿੱਤੀ ਤਾਂ ਉਹ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਲਿਫਟ ਕੰਪਨੀ ਦੇ ਸੀ.ਈ.ਓ ਡੇਵਿਡ ਰਿਸ਼ਰ ਨੇ ਸ਼੍ਰੇਆ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਅਤੇ ਪਰੇਸ਼ਾਨੀ ਲਈ ਮੁਆਫ਼ੀ ਮੰਗੀ। ਰਿਸ਼ਰ ਨੇ ਲਿਖਿਆ ਕਿ 'ਸਾਡੀ ਟੀਮ ਡਰਾਈਵਰ ਦਾ ਪਤਾ ਲਗਾਉਣ 'ਚ ਜੁਟੀ ਹੋਈ ਹੈ।'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ’ਚ ਪਹਿਲੀ DSP ਅਫ਼ਸਰ ਬਣੀ ਹਿੰਦੂ ਕੁੜੀ ਮਨੀਸ਼ਾ ਰੋਪੇਟਾ
NEXT STORY