ਬਰੈਂਪਟਨ (ਰਾਜ ਗੋਗਨਾ)- ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬਰੈਂਪਟਨ ਵਿਚ ਸੜਕ ਪਾਰ ਕਰਦੇ ਸਮੇਂ ਟਰੱਕ ਨਾਲ ਟਕਰਾ ਜਾਣ ਕਾਰਨ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਜਰਾਤ ਦੇ ਦੇਹੇਗਾਮ ਦੇ ਸ਼ਿਆਵਾੜਾ ਪਿੰਡ ਦੇ ਮੀਤ ਪਟੇਲ ਵਜੋਂ ਹੋਈ ਹੈ।
ਇਹ ਵੀ ਪਰ੍ਹੋ: ਅਮਰੀਕਾ ਦੀ ਮੋਸਟ ਵਾਂਟੇਡ ਸੂਚੀ 'ਚ ਭਾਰਤੀ ਨੌਜਵਾਨ ਦਾ ਨਾਂ, ਰੱਖਿਆ ਗਿਆ ਢਾਈ ਲੱਖ ਡਾਲਰ ਦਾ ਇਨਾਮ
ਮ੍ਰਿਤਕ ਮੀਤ ਪਟੇਲ 12ਵੀਂ ਪਾਸ ਕਰਨ ਤੋਂ ਬਾਅਦ 9 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਮੀਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿੰਦਾ ਸੀ। ਕੈਨੇਡਾ ਵਿੱਚ ਪੜ੍ਹਾਈ ਦੇ ਨਾਲ-ਨਾਲ ਉਹ ਵਾਲਮਾਰਟ ਵਿੱਚ ਕੰਮ ਵੀ ਕਰਦਾ ਸੀ। ਜਦੋਂ ਸਵੇਰੇ ਉਹ ਵਾਲਮਾਰਟ 'ਤੇ ਕੰਮ ਲਈ ਜਾ ਰਿਹਾ ਸੀ ਤਾਂ ਸੜਕ ਪਾਰ ਕਰਦੇ ਸਮੇਂ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਕ੍ਰੈਡਿਟ ਵੈਲੀ ਨਾਂ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਥੋੜ੍ਹੇ ਸਮੇਂ ਦੇ ਇਲਾਜ ਤੋ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ
ਇਹ ਵੀ ਪੜ੍ਹੋ: ਵਧੇਰੇ ਭਾਰਤੀ ਚਾਹੁੰਦੇ ਹਨ ਮਜ਼ਬੂਤ ਨੇਤਾ, ਮੌਜੂਦਾ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ: ਅਧਿਐਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਅਮਰੀਕਾ ਦੀ ਮੋਸਟ ਵਾਂਟੇਡ ਸੂਚੀ 'ਚ ਭਾਰਤੀ ਨੌਜਵਾਨ ਦਾ ਨਾਂ, ਰੱਖਿਆ ਗਿਆ ਢਾਈ ਲੱਖ ਡਾਲਰ ਦਾ ਇਨਾਮ
NEXT STORY