ਕਾਠਮੰਡੂ— ਨੇਪਾਲ ਦੇ ਮੁਸਤਾਂਗ ਜ਼ਿਲੇ 'ਚ ਸਥਿਤ ਪ੍ਰਸਿੱਧ ਮੁਕਤੀ ਨਾਥ ਮੰਦਿਰ 'ਚ ਦਰਸ਼ਨ ਕਰਨ ਗਈ ਇਕ ਬਜ਼ੁਰਗ ਭਾਰਤੀ ਔਰਤ ਦੀ ਵੀਰਵਾਰ ਨੂੰ ਉਚਾਈ 'ਤੇ ਸਾਹ ਸਬੰਧੀ ਸਮੱਸਿਆ ਕਾਰਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਔਰਤ ਦੀ ਪਛਾਣ ਯਸ਼ੋਦਾ ਬ੍ਰਾਹਮਣੀਅਮ ਦੇ ਰੂਪ 'ਚ ਕੀਤੀ ਗਈ ਹੈ। ਉਹ 62 ਸਾਲਾ ਦੀ ਸੀ ਤੇ ਬੈਂਗਲੁਰੂ ਦੀ ਰਹਿਣ ਵਾਲੀ ਸੀ। ਜਾਣਕਾਰੀ ਮੁਤਾਬਕ ਉਹ ਸਾਹ ਸਬੰਧੀ ਪ੍ਰੇਸ਼ਾਨੀ ਕਾਰਨ ਬੇਹੋਸ਼ ਹੋ ਕੇ ਮੰਦਰ 'ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਔਰਤ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਆਖਰੀ ਸਾਹ ਲਈ।
ਸੀਰੀਆ 'ਚ ਇਸਲਾਮਿਕ ਸਟੇਟ ਤੇ ਅਮਰੀਕੀ ਸਮਰਥਿਤ ਲੜਾਕਿਆਂ ਵਿਚਾਲੇ ਭਿਆਨਕ ਸੰਘਰਸ਼
NEXT STORY