ਵਾਸ਼ਿੰਗਟਨ (ਏਜੰਸੀ)- ਅਮਰੀਕੀ ਸੂਬੇ ਇੰਡੀਆਨਾ ਦੇ ਇੱਕ ਵਿਅਕਤੀ ਨੂੰ ਟਿਕਟੌਕ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਕਿਹਾ ਹੈ ਕਿ ਗੋਸ਼ੇਨ ਦੇ 23 ਸਾਲਾ ਡਗਲਸ ਥ੍ਰਮਸ ਨੇ ਇਸ ਹਫ਼ਤੇ ਸੋਸ਼ਲ ਮੀਡੀਆ ਸਾਈਟ 'ਤੇ ਪੋਸਟ ਕੀਤੀ ਗਈ ਵੀਡੀਓ ਵਿੱਚ ਕਈ ਧਮਕੀਆਂ ਦਿੱਤੀਆਂ ਹਨ।
ਇੱਕ FBI ਏਜੰਟ ਨੇ ਅਦਾਲਤ ਵਿੱਚ ਸ਼ਿਕਾਇਤ ਵਿੱਚ ਕਿਹਾ ਹੈ ਟਿਕਟੌਕ 'ਤੇ ਇੱਕ ਵੀਡੀਓ ਵਿੱਚ ਥ੍ਰਮਸ ਨੇ ਕਿਹਾ ਕਿ ਟਰੰਪ ਨੂੰ ਮਾਰ ਦੇਣਾ ਚਾਹੀਦਾ ਹੈ ਅਤੇ ਇਸ ਵਾਰ ਖੁੰਝਣਾ ਨਹੀਂ ਹੈ।" ਥ੍ਰਮਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਸੋਮਵਾਰ ਨੂੰ ਸਾਊਥ ਬੈਂਡ ਦੀ ਸੰਘੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Facebook 'ਤੇ ਈਸ਼ਨਿੰਦਾ ਵਾਲੀ ਸਮੱਗਰੀ ਅਪਲੋਡ ਕਰਨ ਦੇ ਦੋਸ਼ 'ਚ 4 ਲੋਕਾਂ ਨੂੰ ਮਿਲੀ ਸਜ਼ਾ-ਏ-ਮੌਤ
NEXT STORY