ਇੰਡੀਆਨਾਪੋਲਿਸ-ਇੰਡੀਆਨਾਪੋਲਿਸ 'ਚ ਇਕ ਘਰੇਲੂ ਹਿੰਸਾ ਨਾਲ ਸੰਬੰਧਿਤ ਮਾਮਲੇ 'ਚ ਗੋਲੀਬਾਰੀ 'ਚ ਇਕ ਪੁਲਸ ਅਧਿਕਾਰੀ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਜਦਕਿ ਇਕ ਸ਼ੱਕੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੂੰ ਬੁੱਧਵਾਰ ਰਾਤ ਕਰੀਬ 9 ਵਜੇ ਸ਼ਹਿਰ ਦੇ ਉੱਤਰ ਪੂਰਬੀ 'ਚ ਸਥਿਤ ਇਕ ਅਪਾਰਟਮੈਂਟ 'ਚ ਬੁਲਾਇਆ ਗਿਆ।
ਇਹ ਵੀ ਪੜ੍ਹੋ :ਟੀਕੇ ਦੀ 'ਬੂਸਟਰ' ਖੁਰਾਕ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ : ਫਾਊਚੀ
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਦੇ ਅੰਦਰ ਦੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਾਹਰੋਂ ਉਹ ਜਾਂਚ ਕਰ ਰਹੇ ਸਨ ਕਿ ਸ਼ੱਕੀ ਨੇ ਅਧਿਕਾਰੀਆਂ 'ਤੇ ਗੋਲੀ ਚੱਲਾ ਦਿੱਤੀ। ਇਕ ਗੋਲੀ ਇਕ ਅਧਿਕਾਰੀ ਦੇ ਪੈਰ 'ਤੇ ਲੱਗ ਗਈ। ਅਧਿਕਾਰੀ ਦੀ ਹਾਲਤ ਸਥਿਰ ਦੱਸੀ ਗਈ ਹੈ। ਇਸ 'ਤੇ ਸਵਾਤ ਟੀਮ ਪ੍ਰਤੀਕਿਰਿਆ ਦਿੰਦੇ ਹੋਏ ਅੰਦਰ ਗਈ ਅਤੇ ਉਥੇ ਉਨ੍ਹਾਂ ਨੇ ਇਕ ਲੜਕੀ ਅਤੇ ਇਕ ਮਹਿਲਾ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ 'ਚ ਮਿਲੀ।
ਇਹ ਵੀ ਪੜ੍ਹੋ :ਸ਼ੱਕੀ ਵਸਤੂ ਦੇਖ ਡਰੋ ਨਾ, ਤੁਰੰਤ ਕਰੋ ਪੁਲਸ ਨੂੰ ਸੂਚਿਤ, ਸ਼ਾਹਕੋਟ ਪੁਲਸ ਨੇ ਕੱਢਿਆ ਫਲੈਗ ਮਾਰਚ
ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਉਥੇ ਸ਼ੱਕੀ ਵੀ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ 'ਚ ਮਿਲਿਆ। ਅਜਿਹਾ ਲੱਗਦਾ ਹੈ ਕਿ ਉਸ ਨੇ ਖੁਦ ਹੀ ਗੋਲੀ ਮਾਰੀ। ਉਸ ਨੂੰ ਇਕ ਹਸਪਤਾਲ ਲਿਆਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਅਪਾਰਟਮੈਂਟ ਤੋਂ ਤਿੰਨ ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ :ਬਾਈਡੇਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਾਉਣ ਦੇ ਦਿਨ ਨੂੰ ਕਰਵਾਇਆ ਯਾਦ
ਟੀਕੇ ਦੀ 'ਬੂਸਟਰ' ਖੁਰਾਕ ਕਮਜ਼ੋਰ ਇਮਿਊਨਿਟੀ ਸਿਸਟਮ ਵਾਲੇ ਲੋਕਾਂ ਨੂੰ ਦਿੱਤੀ ਜਾਵੇਗੀ : ਫਾਊਚੀ
NEXT STORY