ਕਾਠਮੰਡੂ (ਭਾਸ਼ਾ): ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਏਵਰੈਸਟ 'ਤੇ ਚੜ੍ਹਨ ਦੇ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ ਹਨ। ਬੁੱਧਵਾਰ ਨੂੰ ਨੇਪਾਲ ਵਾਲੇ ਪਾਸੇ ਤੋਂ ਇੱਕੋ ਦਿਨ ਵਿੱਚ 274 ਪਰਬਤਾਰੋਹੀਆਂ ਨੇ 8,848.86 ਮੀਟਰ ਉੱਚੀ ਚੋਟੀ 'ਤੇ ਪਹੁੰਚ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਮਈ 2019 ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ 223 ਲੋਕਾਂ ਦੇ ਸਿਖਰ 'ਤੇ ਪਹੁੰਚਣ ਦਾ ਰਿਕਾਰਡ ਸੀ।
ਇਸ ਇਤਿਹਾਸਕ ਸਫਲਤਾ ਵਿੱਚ ਤਿੰਨ ਭਾਰਤੀ ਪਰਬਤਾਰੋਹੀਆਂ ਨੇ ਵੀ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾਇਆ ਹੈ। ਵਿਸ਼ਵ ਰਿਕਾਰਡ ਬਣਾਉਣ ਵਾਲੀ ਇਸ ਟੀਮ ਵਿੱਚ ਸ਼ਾਮਲ ਭਾਰਤੀਆਂ ਦੇ ਨਾਂ ਤੁਲਸੀ ਰੈੱਡੀ ਪਾਲਪੁਨੂਰੀ, ਸੰਦੀਪ ਆਰੇ ਅਤੇ ਅਜੈ ਪਾਲ ਸਿੰਘ ਧਾਲੀਵਾਲ ਹਨ। ਇਸ ਤੋਂ ਇਲਾਵਾ,ਵੀਰਵਾਰ ਨੂੰ ਭਾਰਤ ਦੇ ਲਕਸ਼ਮੀਕਾਂਤ ਮੰਡਲ ਨੇ ਵੀ ਅੱਠ ਹੋਰ ਮੈਂਬਰਾਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਸਫਲਤਾਪੂਰਵਕ ਚੜ੍ਹਾਈ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਜੱਜ ਨੇ 'X' 'ਤੇ ਠੋਕਿਆ 4.48 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
ਬੁੱਧਵਾਰ ਨੂੰ ਸਿਖਰ 'ਤੇ ਪਹੁੰਚਣ ਵਾਲੇ 274 ਲੋਕਾਂ ਵਿੱਚ 150 ਨੇਪਾਲੀ ਸ਼ੇਰਪਾ ਵੀ ਸ਼ਾਮਲ ਸਨ। ਇਸ ਸੀਜ਼ਨ ਵਿੱਚ ਕਈ ਹੋਰ ਹੈਰਾਨੀਜਨਕ ਰਿਕਾਰਡ ਵੀ ਬਣੇ ਹਨ।ਨੇਪਾਲ ਦੇ ਕਾਮੀ ਰੀਤਾ ਸ਼ੇਰਪਾ ਨੇ ਆਪਣਾ ਹੀ ਰਿਕਾਰਡ ਤੋੜਦਿਆਂ 32ਵੀਂ ਵਾਰ ਏਵਰੈਸਟ ਦੀ ਚੋਟੀ 'ਤੇ ਕਦਮ ਰੱਖਿਆ।ਨੇਪਾਲ ਦੀ ਹੀ ਲਕਪਾ ਸ਼ੇਰਪਾ 11ਵੀਂ ਵਾਰ ਏਵਰੈਸਟ ਫਤਿਹ ਕਰਨ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਬਣ ਗਈ ਹੈ।ਐਕਸਪੀਡੀਸ਼ਨ ਓਪਰੇਟਰਜ਼ ਐਸੋਸੀਏਸ਼ਨ ਅਨੁਸਾਰ ਇਸ ਸਾਲ ਬਸੰਤ ਰੁੱਤ ਵਿੱਚ ਚੜ੍ਹਾਈ ਲਈ ਕੁੱਲ 502 ਪਰਬਤਾਰੋਹੀਆਂ ਨੇ ਇਜਾਜ਼ਤ ਲਈ ਸੀ। ਇੱਕੋ ਦਿਨ ਇੰਨੀ ਵੱਡੀ ਗਿਣਤੀ ਵਿੱਚ ਸਿਖਰ 'ਤੇ ਪਹੁੰਚਣ ਕਾਰਨ ਪਰਬਤਾਰੋਹੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆਈ ਜੱਜ ਨੇ 'X' 'ਤੇ ਠੋਕਿਆ 4.48 ਕਰੋੜ ਰੁਪਏ ਦਾ ਜੁਰਮਾਨਾ, ਜਾਣੋ ਪੂਰਾ ਮਾਮਲਾ
NEXT STORY