ਨਵੀਂ ਦਿੱਲੀ, (ਏਜੰਸੀ)-ਕੇਂਦਰ ਸਰਕਾਰ ਨੇ ਹਵਾਲਗੀ ਪ੍ਰਕਿਰਿਆ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਤਕਨਾਲੋਜੀ-ਆਧਾਰਿਤ ਬਣਾਉਣ ਲਈ ਪਿਛਲੇ ਕੁਝ ਸਾਲਾਂ ਵਿਚ ਕਈ ਵੱਡੇ ਸੁਧਾਰ ਕੀਤੇ ਹਨ। ਸਰਕਾਰ ਦਾ ਦਾਅਵਾ ਹੈ ਕਿ 2019 ਤੋਂ ਜੁਲਾਈ 2026 ਤੱਕ ਲੱਗਭਗ 36 ਵੱਖ-ਵੱਖ ਦੇਸ਼ਾਂ ਤੋਂ 274 ਭਗੌੜੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ, ਜਦੋਂ ਕਿ ਪਹਿਲਾਂ ਹਵਾਲਗੀ ਪ੍ਰਕਿਰਿਆ ਮੱਠੀ ਅਤੇ ਜਟਿਲ ਮੰਨੀ ਜਾਂਦੀ ਸੀ।
ਅੰਕੜਿਆਂ ਅਨੁਸਾਰ, ਸਾਲ 2004 ਤੋਂ 2013 ਤੱਕ ਇਕ ਸਾਲ ਵਿਚ ਔਸਤਨ 4 ਹੀ ਅਪਰਾਧੀਆਂ ਨੂੰ ਭਾਰਤ ਲਿਆਉਣ ਵਿਚ ਸਫ਼ਲਤਾ ਮਿਲੀ ਸੀ। ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਭਾਰਤ ਹੁਣ ਤੱਕ ਘੱਟੋ-ਘੱਟ 36 ਦੇਸ਼ਾਂ ਅਤੇ ਨਿਆਇਕ ਖੇਤਰਾਂ ਤੋਂ ਅੱਤਵਾਦ, ਆਰਥਿਕ ਅਪਰਾਧ, ਕਤਲ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਗੈਂਗਸਟਰ ਗਤੀਵਿਧੀਆਂ, ਜਬਰ-ਜ਼ਨਾਹ ਅਤੇ ਪੋਕਸੋ ਵਰਗੇ ਮਾਮਲਿਆਂ ਵਿਚ ਲੋੜੀਂਦੇ ਮੁਲਜ਼ਮਾਂ ਨੂੰ ਵਾਪਸ ਲਿਆਉਣ ਵਿਚ ਸਫ਼ਲ ਰਿਹਾ ਹੈ। ਇਸ ਵਿਚ ਅਮਰੀਕਾ ਤੋਂ ਤਹੱਵੁਰ ਹੁਸੈਨ ਰਾਣਾ ਦੀ ਹਵਾਲਗੀ ਵੀ ਪ੍ਰਮੁੱਖ ਹੈ।
ਸਰਕਾਰ ਅਨੁਸਾਰ, ਸਾਲ 2018 ਵਿਚ ਭਗੌੜਾ ਆਰਥਿਕ ਅਪਰਾਧੀ ਐਕਟ ਲਾਗੂ ਹੋਣ ਅਤੇ ਉਸ ਤੋਂ ਬਾਅਦ ਗ੍ਰਹਿ ਮੰਤਰਾਲਾ ਵੱਲੋਂ ਹਵਾਲਗੀ ਨੂੰ ਰਾਸ਼ਟਰੀ ਪਹਿਲ ਬਣਾਏ ਜਾਣ ਤੋਂ ਬਾਅਦ ਇਸ ਖੇਤਰ ਵਿਚ ਵਿਆਪਕ ਬਦਲਾਅ ਕੀਤੇ ਗਏ। ਨਵੀਆਂ ਨਿਆਇਕ ਵਿਵਸਥਾਵਾਂ ਤਹਿਤ ‘ਟ੍ਰਾਇਲ ਇਨ ਐਬਸੈਂਸ਼ੀਆ’ (ਗ਼ੈਰ-ਹਾਜ਼ਰੀ ’ਚ ਮੁਕੱਦਮਾ) ਵਰਗੇ ਪ੍ਰਬੰਧ ਵੀ ਜੋੜੇ ਗਏ, ਜਿਸ ਨਾਲ ਫ਼ਰਾਰ ਮੁਲਜ਼ਮਾਂ ਵਿਰੁੱਧ ਨਿਆਇਕ ਪ੍ਰਕਿਰਿਆ ਅੱਗੇ ਵਧਾਈ ਜਾ ਸਕੇ।
ਸਰਕਾਰ ਅਨੁਸਾਰ, 2019 ਤੋਂ 2026 ਦਰਮਿਆਨ 17,874 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਅਤੇ 18,762 ਕਰੋੜ ਰੁਪਏ ਦੀ ਰਕਮ ਸਬੰਧਤ ਮਾਮਲਿਆਂ ਵਿਚ ਵਾਪਸ ਕਰਵਾਈ ਗਈ। ਇਸੇ ਅਰਸੇ ਦੌਰਾਨ ਇੰਟਰਪੋਲ ਦੇ ਮਾਧਿਅਮ ਨਾਲ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਗਿਣਤੀ ਵਿਚ ਵੀ ਜ਼ਿਕਰਯੋਗ ਵਾਧਾ ਦਰਜ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
SC ਨੇ RBI ਨੂੰ ਦਿੱਤੇ ਨਿਰਦੇਸ਼, ਕਿਹਾ-ਸਾਈਬਰ ਧੋਖਾਦੇਹੀ ਨਾਲ ਨਜਿੱਠਣ ਲਈ ਤਿਆਰ ਕਰੋ ‘ਪੱਧਰੀ ਸੰਚਾਲਨ ਪ੍ਰਕਿਰਿਆ’
NEXT STORY