ਟੋਰਾਂਟੋ- ਕੈਨੇਡਾ ਵਿੱਚ ਭਾਰਤੀ ਸ਼ਰੇਆਮ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੀਡੀਓ 'ਚ ਇਕ ਵਿਅਕਤੀ ਸੜਕ 'ਤੇ ਵਿਦਿਆਰਥੀਆਂ ਦੇ ਇੱਕ ਸਮੂਹ ਦੀ ਵੀਡੀਓ ਬਣਾਉਂਦੇ ਹੋਏ ਭਾਰਤੀ ਪ੍ਰਵਾਸੀਆਂ ਵਿਰੁੱਧ ਨਸਲੀ ਟਿੱਪਣੀ ਕਰ ਰਿਹਾ ਹੈ। ਨਾਲ ਹੀ ਉਨ੍ਹਾਂ ਨੂੰ ‘ਸ਼ਰਨਾਰਥੀ’ ਵਜੋਂ ਲੇਬਲ ਕਰਦਿਆਂ ਉਨ੍ਹਾਂ ਦਾ ਮਜ਼ਾਕ ਉਡਾਉਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ 'ਚ ਦਿਖਾਈ ਦੇ ਰਹੇ ਲੋਕ ਭਾਰਤ ਤੋਂ ਹਨ ਅਤੇ ਵਿਦਿਆਰਥੀ ਹਨ।
ਆਰ.ਟੀ.ਐਨ ਕੈਨੇਡਾ ਦੇ ਅਧਿਕਾਰਤ ਐਕਸ ਹੈਂਡਲ ਤੋਂ ਇੱਕ ਵੀਡੀਓ ਪੋਸਟ ਕੀਤਾ ਗਿਆ ਹੈ। ਨਾਲ ਇਹ ਵੀ ਲਿਖਿਆ ਹੈ, 'ਇੱਕ ਵਿਅਕਤੀ ਨੇ ਕੈਨੇਡਾ ਆ ਰਹੇ ਭਾਰਤੀਆਂ ਦੀ ਵੀਡੀਓ ਬਣਾਈ ਅਤੇ ਉਨ੍ਹਾਂ ਦਾ ਅਪਮਾਨ ਕੀਤਾ। ਜਦੋਂ ਕਿ ਉਹ ਖੁਦ ਵੀ ਵਿਦੇਸ਼ੀ ਹੈ।' ਲਗਭਗ 38 ਸਕਿੰਟ ਲੰਬੇ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਿਕਾਰਡਿੰਗ ਕਰਨ ਵਾਲਾ ਵਿਅਕਤੀ ਸਾਹਮਣੇ ਮੌਜੂਦ ਕੁਝ ਲੋਕਾਂ 'ਤੇ ਸਵਾਲ ਚੁੱਕ ਰਿਹਾ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਵੀਡੀਓ 'ਚ ਨਜ਼ਰ ਆ ਰਹੇ ਨੌਜਵਾਨ ਅਤੇ ਮਹਿਲਾ ਭਾਰਤੀ ਹਨ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਦਾ ਕਮਾਲ, ਬਣਾਈ ਦਿਮਾਗ ਪੜ੍ਹਨ ਵਾਲੀ ਮਸ਼ੀਨ
ਵੀਡੀਓ 'ਚ ਉਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, 'ਇਹ ਭਾਰਤ ਤੋਂ ਸ਼ਰਨਾਰਥੀ ਇੱਥੇ ਆਏ ਹਨ। ਇਹ ਜਸਟਿਨ ਟਰੂਡੋ ਦਾ ਰਾਜ ਹੈ। ਬਹੁਤ ਸਾਰੇ ਭਾਰਤੀ ਹਨ।' ਉਹ ਫਿਰ ਗਰੁੱਪ ਵੱਲ ਜਾਂਦਾ ਹੈ ਅਤੇ ਕੈਮਰੇ ਨੂੰ ਜ਼ੂਮ ਇਨ ਕਰਦਾ ਹੈ ਅਤੇ ਕਹਿੰਦਾ ਹੈ, 'ਉਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ ਤੋਂ ਹਨ। ਜਸਟਿਨ ਟਰੂਡੋ ਦਾ ਧੰਨਵਾਦ।' ਇਸ ਦੌਰਾਨ ਨੌਜਵਾਨ ਅਤੇ ਔਰਤਾਂ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਨਜ਼ਰਅੰਦਾਜ਼ ਕਰਦੇ ਵੇਖੇ ਜਾ ਸਕਦੇ ਹਨ।
ਆਰ.ਟੀ.ਐਨ ਨੇ ਦਸੰਬਰ 2024 ਦਾ ਆਪਣਾ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਇੱਕ ਆਦਮੀ ਰਾਤ ਦਾ ਖਾਣਾ ਖਾ ਰਹੇ ਜੋੜੇ ਨੂੰ ਤੰਗ ਕਰ ਰਿਹਾ ਹੈ। ਆਰ.ਟੀ.ਐਨ ਦਾ ਕਹਿਣਾ ਹੈ ਕਿ ਇਹ ਉਹੀ ਵਿਅਕਤੀ ਹੈ ਅਤੇ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਜੋੜਾ ਭਾਰਤੀ ਹੈ। ਵੀਡੀਓ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਗੁੱਸੇ 'ਚ ਨਜ਼ਰ ਆਏ। ਇੱਕ ਯੂਜ਼ਰ ਨੇ ਲਿਖਿਆ ਕਿ 44 ਮਿਲੀਅਨ ਹੋਰ ਪ੍ਰਵਾਸੀ ਉਨ੍ਹਾਂ ਦੀ ਆਰਥਿਕਤਾ ਚਲਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਕੂਲ ਦੀ ਅਲਮਾਰੀ ਦੇ ਕੋਨੇ ’ਚੋਂ ਮਿਲੀ ਅਜਿਹੀ ਚੀਜ਼ ਕਿ ਦੇਖ ਲੋਕਾਂ ਦੇ ਉਡ ਗਏ ਹੋਸ਼
NEXT STORY