ਓਟਾਵਾ: ਚੀਨ ਦੀ ਇੱਕ ਔਰਤ ਜਦੋਂ ਕੈਨੇਡਾ ਪਹੁੰਚੀ ਤਾਂ ਉੱਥੇ ਭਾਰਤੀਆਂ ਦੀ ਵੱਡੀ ਆਬਾਦੀ ਦੇਖ ਕੇ ਹੈਰਾਨ ਰਹਿ ਗਈ। ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਉਸਨੇ ਇੱਕ ਵੀਡੀਓ ਰਿਕਾਰਡ ਕੀਤਾ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਚੀਨੀ ਔਰਤ ਨੇ ਇਸ ਨੂੰ 'ਭਿਆਨਕ' ਦੱਸਿਆ ਅਤੇ ਕਿਹਾ ਕਿ ਕੈਨੇਡਾ 'ਚ ਚਾਰੇ ਪਾਸੇ ਭਾਰਤੀ ਹਨ। ਚੀਨੀ ਔਰਤ theoretical ਡਰਾਈਵਿੰਗ ਟੈਸਟ ਲਈ ਕੈਨੇਡਾ ਆਈ ਸੀ, ਜਿੱਥੇ ਉਸ ਨੇ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਦੇਖ ਕੇ ਵੀਡੀਓ ਬਣਾਈ।
ਸੋਸ਼ਲ ਮੀਡੀਆ ਪਲੇਟਫਾਰਮ X 'ਤੇ @iamyesyouareno ਹੈਂਡਲ ਤੋਂ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 29 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਪੋਸਟ 'ਤੇ ਕੈਪਸ਼ਨ ਹੈ, 'ਇਕ ਚੀਨੀ ਔਰਤ ਕੈਨੇਡਾ 'ਚ ਭਾਰਤੀਆਂ ਦੀ ਗਿਣਤੀ ਦੇਖ ਕੇ ਹੈਰਾਨ ਰਹਿ ਗਈ। ਕੈਨੇਡਾ ਹਰ ਦਿਨ ਘੱਟ ਕੈਨੇਡੀਅਨ ਹੁੰਦਾ ਜਾ ਰਿਹਾ ਹੈ।' ਵੀਡੀਓ 'ਚ ਔਰਤ ਚੀਨੀ ਭਾਸ਼ਾ 'ਚ ਕਹਿੰਦੀ ਹੈ, 'ਇਹ ਬਹੁਤ ਭਿਆਨਕ ਹੈ। ਮੈਂ ਕੈਨੇਡਾ ਵਿੱਚ ਭਾਰਤੀਆਂ ਨਾਲ ਘਿਰੀ ਹੋਈ ਹਾਂ। ਮੈਨੂੰ ਇੱਕ ਸਪੱਸ਼ਟ ਫੋਟੋ ਲੈਣ ਦਿਓ ਤਾਂ ਜੋ ਤੁਸੀਂ ਦੇਖ ਸਕੋ।''
'ਕੈਨੇਡਾ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਤੁਸੀਂ ਇੰਡੀਆ ਆਏ ਹੋ'
ਔਰਤ ਅੱਗੇ ਕਹਿੰਦੀ ਹੈ ਕਿ 'ਜੋ ਲੋਕ ਇਸ ਜਗ੍ਹਾ ਨੂੰ ਨਹੀਂ ਜਾਣਦੇ, ਉਨ੍ਹਾਂ ਨੂੰ ਲੱਗ ਸਕਦਾ ਹੈ ਕਿ ਉਹ ਭਾਰਤ ਆ ਗਏ ਹਨ।' ਇਸ ਵੀਡੀਓ ਨੂੰ 31 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਅਤੇ 3000 ਤੋਂ ਵੱਧ ਲੋਕਾਂ ਨੇ ਇਸ 'ਤੇ ਕੁਮੈਂਟ ਕੀਤੇ ਹਨ। ਯੂਜ਼ਰਸ ਨੇ ਮਹਿਲਾ ਦੇ ਵੀਡੀਓ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, 'ਜੇਕਰ ਭਾਰਤੀ ਇਸੇ ਦਰ 'ਤੇ ਕੈਨੇਡਾ ਆਉਂਦੇ ਰਹੇ ਤਾਂ ਇਹ ਪੱਛਮ ਦਾ ਭਾਰਤ ਬਣ ਜਾਵੇਗਾ।' ਇਕ ਹੋਰ ਯੂਜ਼ਰ ਨੇ ਕਿਹਾ, 'ਮੈਂ 10 ਸਾਲ ਪਹਿਲਾਂ ਕਿਹਾ ਸੀ ਕਿ 2050 ਤੱਕ ਇਹ ਦੇਸ਼ ਭਾਰਤੀਆਂ ਨਾਲ ਭਰ ਜਾਵੇਗਾ।'
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀਆਂ ਲਈ UK ਦੇ Visa 'ਤੇ ਲੱਗ ਸਕਦੀ ਹੈ ਪਾਬੰਦੀ ਜੇਕਰ....
ਕੈਨੇਡਾ ਵਿੱਚ ਭਾਰਤੀਆਂ ਦੀ ਗਿਣਤੀ
ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਨੇ ਸਾਲ 2023 ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦੀ ਗਿਣਤੀ ਨੂੰ ਉਜਾਗਰ ਕੀਤਾ ਗਿਆ ਸੀ। ਰਿਪੋਰਟ ਮੁਤਾਬਕ 2013 ਤੋਂ ਬਾਅਦ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ 4 ਗੁਣਾ ਵਧੀ ਹੈ। ਭਾਰਤੀ ਅਮਰੀਕਾ ਨਾਲੋਂ ਕੈਨੇਡਾ ਜਾਣਾ ਪਸੰਦ ਕਰਦੇ ਹਨ। 2023 ਤੱਕ ਭਾਰਤੀ ਪ੍ਰਵਾਸੀਆਂ ਦੀ ਗਿਣਤੀ 32,828 ਤੋਂ ਵਧ ਕੇ 139,715 ਹੋ ਗਈ ਹੈ। ਇਹ 10 ਸਾਲਾਂ 'ਚ 326 ਫੀਸਦੀ ਦਾ ਵਾਧਾ ਹੈ। ਗਲੋਬਲ ਇਮੀਗ੍ਰੇਸ਼ਨ ਸਰਵਿਸ (GIS) ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ 1,689,055 ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੰਗਾਲ ਪਾਕਿਸਤਾਨ ਖ਼ਤਮ ਕਰੇਗਾ 150000 ਸਰਕਾਰੀ ਨੌਕਰੀਆਂ, 6 ਮੰਤਰਾਲੇ ਹੋਣਗੇ ਬੰਦ
NEXT STORY