ਮਾਸਕੋ (ਸਪੁਤਨਿਕ)- ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਸੂਬੇ ਵਿਚ ਬੇਲਾਵਨ ਬੰਦਰਗਾਹ 'ਤੇ ਜਗ ਲੀਲਾ ਤੇਲ ਟੈਂਕਰ 'ਤੇ ਅੱਗ ਲੱਗਣ ਨਾਲ ਚਾਲਕ ਦਸਤੇ ਦੇ ਘੱਟੋ-ਘੱਟ 7 ਮੈਂਬਰਾਂ ਦੀ ਮੌਤ ਹੋ ਗਈ ਜਦੋਂਕਿ 22 ਹੋਰ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਮੀਡੀਆ ਨੇ ਮੰਗਲਵਾਰ ਨੂੰ ਸੂਚਨਾ ਦਿੱਤੀ। ਜਕਾਰਤਾ ਪੋਸਟ ਅਖਬਾਰ ਮੁਤਾਬਕ ਇਹ ਘਟਨਾ ਸੋਮਵਾਰ ਤੜਕੇ ਹੋਈ। ਰਾਹਤ ਕਾਰਜਾਂ ਵਿਚ ਲੱਗੇ ਇਕ ਬਚਾਅ ਦਸਤੇ ਨੇ ਮੰਗਲਵਾਰ ਨੂੰ ਜਹਾਜ਼ ਦੇ ਵੱਖ-ਵੱਖ ਹਿੱਸਿਆਂ ਵਿਚ ਲਾਸ਼ਾਂ ਬਰਾਮਦ ਹੋਈਆਂ। ਬਚਾਅ ਦਸਤਾ ਹਾਲਾਂਕਿ, ਬਰਾਮਦ ਕੀਤੇ ਗਏ ਲੋਕਾਂ ਵਿਚ ਸਿਰਫ ਇਕ ਦੀ ਪਛਾਣ ਕਰਨ ਵਿਚ ਕਾਮਯਾਬ ਰਹੀ। ਨਿਊਜ਼ ਪੇਪਰ ਦੇ ਮੁਤਾਬਕ ਅੱਗ ਲੱਗਣ ਦੇ ਕਾਰਣ ਪੀੜਤ ਜਹਾਜ਼ ਦੇ ਅੰਦਰ ਫੱਸ ਗਏ ਸਨ। ਭਾਲ ਮੁਹਿੰਮ ਜਾਰੀ ਹੈ ਇਸ ਲਈ ਜ਼ਖਮੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਸਕਦਾ ਹੈ। ਪੁਲਸ ਜਾਂਚ ਵਿਚ ਜੁੱਟੀ ਹੋਈ ਹੈ। ਫਿਲਹਾਲ, ਅੱਗ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਅਬੂਧਾਬੀ ਦੇ ਮੰਦਰ 'ਚ 14 ਮਈ ਨੂੰ ਆਯੋਜਿਤ ਕੀਤੀ ਜਾਵੇਗੀ ਪ੍ਰਾਥਨਾ ਸਭਾ
NEXT STORY