ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੇ ਲੋਮਬੋਕ ਟਾਪੂ 'ਤੇ ਐਤਵਾਰ ਨੂੰ ਆਏ ਭਿਆਨਕ ਭੂਚਾਲ ਵਿਚ 70,000 ਤੋਂ ਵਧੇਰੇ ਲੋਕ ਬੇਘਰ ਹੋ ਗਏ ਹਨ। ਹੁਣ ਇਹ ਲੋਕ ਆਸਰਾ ਘਰਾਂ ਵਿਚ ਰਹਿਣ ਲਈ ਮਜ਼ਬੂਰ ਹਨ। ਇਸ ਦੇ ਨਾਲ ਹੀ ਇਹ ਲੋਕ ਭੋਜਨ ਦੀ ਕਮੀ, ਦਵਾਈ ਅਤੇ ਸਾਫ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਐਤਵਾਰ ਨੂੰ ਆਏ 6.9 ਦੀ ਤੀਬਰਤਾ ਵਾਲੇ ਭੂਚਾਲ ਵਿਚ ਘੱਟੋ-ਘੱਟ 105 ਲੋਕ ਮਾਰੇ ਗਏ ਹਨ। ਸਥਾਨਕ ਲੋਕ ਅਤੇ ਸੈਲਾਨੀ ਡਰੇ ਹੋਏ ਹਨ। ਗੌਰਤਲਬ ਹੈ ਕਿ ਇਸ ਭੂਚਾਲ ਕਾਰਨ ਕਰੀਬ 236 ਲੋਕ ਜ਼ਖਮੀ ਹੋਏ ਹਨ ਅਤੇ ਕਰੀਬ ਲੱਖਾਂ ਘਰ ਨੁਕਸਾਨੇ ਗਏ ਹਨ।
ਅਧਿਕਾਰੀਆਂ ਨੇ ਹੋਰ ਜ਼ਿਆਦਾ ਮੈਡੀਕਲ ਸਟਾਫ ਅਤੇ ਲੋੜੀਂਦੀਆਂ ਵਸਤਾਂ ਦੀ ਸਪਲਾਈ ਕਰਨ ਦੀ ਅਪੀਲ ਕੀਤੀ ਹੈ। ਕੌਮੀ ਆਫਤ ਏਜੰਸੀ ਦੇ ਬੁਲਾਰੇ ਸੁਟੋਪੋ ਪੁਰਵੋ ਨੁਗਰੋਹੋ ਨੇ ਬੁੱਧਵਾਰ ਨੂੰ ਦੱਸਿਆ,''ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਰ ਹਾਲੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ।'' ਉਨ੍ਹਾਂ ਨੇ ਦੱਸਿਆ,''ਪੀੜਤਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਲੱਖਾਂ ਘਰ ਨੁਕਸਾਨੇ ਗਏ ਹਨ। 70,000 ਤੋਂ ਵਧੇਰੇ ਲੋਕਾਂ ਨੂੰ ਬਚਾਇਆ ਗਿਆ ਹੈ।'' ਬਚਾਅ ਕਰਮਚਾਰੀ ਹਾਲੇ ਵੀ ਜਿਉਂਦੇ ਬਚੇ ਲੋਕਾਂ ਦੀ ਤਲਾਸ਼ ਵਿਚ ਲੱਗੇ ਹੋਏ ਹਨ, ਜਿਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧੇ ਦੀ ਸੰਭਾਵਨਾ ਹੈ।
ਮੁੜ ਉਸਾਰੀ ਲਈ 'ਸੇਵਾ ਇੰਟਰਨੈਸ਼ਨਲ' ਨੂੰ ਮਿਲਿਆ 500,000 ਅਮਰੀਕੀ ਡਾਲਰ ਦਾ ਫੰਡ
NEXT STORY