ਜਕਾਰਤਾ— ਇੰਡੋਨੇਸ਼ੀਆ ਵਿਚ ਤੇਲ ਦੇ ਇਕ ਗੈਰ-ਕਾਨੂੰਨੀ ਖੂਹ ਵਿਚ ਅੱਗ ਲੱਗਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 21 ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਵੀ ਹੋਏ ਹਨ। ਤੁਹਾਨੂੰ ਦੱਸ ਦਈਏ ਕਿ ਇਹ ਹਾਦਸਾ ਬੀਤੇ ਦਿਨ ਭਾਵ ਬੁੱਧਵਾਰ ਤੜਕੇ ਹੋਇਆ ਸੀ। ਅਧਿਕਾਰੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਤੱਕ ਪੇਰੇਓਲੇਕ ਦੇ ਪਿੰਡ ਵਿਚ ਕਈ ਮਕਾਨ ਸੜ ਕੇ ਸੁਆਹ ਹੋ ਗਏ ਸਨ। ਆਚੇ ਸੂਬੇ ਦੇ ਆਫਤ ਪ੍ਰਬੰਧਨ ਅਥਾਰਟੀ ਦੀ ਅਧਿਕਾਰੀ ਹੇਨੀ ਨੂਰਮਾਇਨੀ ਨੇ ਕਿਹਾ, 'ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਅਸੀਂ ਅਜੇ ਵੀ ਜ਼ਖਮੀਆਂ ਅਤੇ ਘਟਨਾ ਸਥਾਨ ਦੀ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ।' ਉਨ੍ਹਾਂ ਅੱਗੇ ਦੱਸਿਆ ਕਿ ਕਈ ਲੋਕ ਅਜੇ ਵੀ ਹਪਸਤਾਲ ਵਿਚ ਭਰਤੀ ਹਨ।
ਪੁਲਸ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਹੋਇਆ, ਜਦੋਂ ਪੀੜਤ ਪੁਰਾਣੇ ਅਤੇ ਗੈਰ-ਕਾਨੂੰਨੀ ਖੂਹ ਵਿਚੋਂ ਤੇਲ ਕੱਢ ਰਹੇ ਸਨ। ਅਧਿਕਾਰੀ ਅਜੇ ਵੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੱਗ ਇਕ ਸਿਗਰਟ ਕਾਰਨ ਲੱਗੀ। ਰਾਸ਼ਟਰੀ ਪੁਲਸ ਬੁਲਾਰੇ ਸੇਤਯੋ ਵਾਸਿਸਤੋ ਨੇ ਕਿਹਾ, 'ਉਥੇ ਕਈ ਲੋਕ ਸਨ ਜੋ ਸਿਗਰਟ ਪੀ ਰਹੇ ਸਨ।' ਦੱਖਣੀ ਪੂਰਬੀ ਏਸ਼ੀਆ ਸੂਮਹ ਵਿਚ ਕਈ ਹਜ਼ਾਰ ਤੇਲ ਦੇ ਖੂਹ ਹੋਣ ਦਾ ਅੰਦਾਜ਼ਾ ਹੈ।
ਵਿਦੇਸ਼ੀ ਟਿਕਾਣਿਆਂ ਤੋਂ ਵਾਪਸ ਆਵੇ ਤਾਲਿਬਾਨ, ਅਫਗਾਨਿਸਤਾਨ ਚੋਣਾਂ 'ਚ ਲਵੇ ਹਿੱਸਾ
NEXT STORY