ਜਕਾਰਤਾ-ਫੌਜ ਨੇ ਬੁੱਧਵਾਰ ਨੂੰ ਦੱਸਿਆ ਕਿ ਬਾਲੀ ਟਾਪੂ ਨੇੜੇ ਇਕ ਪਣਡੁੱਬੀ ਲਾਪਤਾ ਹੋ ਗਈ ਹੈ ਜਿਸ 'ਚ 53 ਲੋਕ ਸਵਾਰ ਸਨ ਅਤੇ ਇੰਡੋਨੇਸ਼ੀਆਈ ਜਲ ਸੈਨਾ ਤਲਾਸ਼ੀ ਮੁਹਿੰਮ 'ਚ ਜੁੱਟ ਗਈ ਹੈ। ਫੌਜ ਮੁਖੀ ਹਾਦੀ ਜਾਹਜੰਤੋ ਨੇ ਕਿਹਾ ਕਿ ਕੇ.ਆਰ.ਆਈ. ਨਾਨਗੱਲਾ 402 ਬੁੱਧਵਾਰ ਨੂੰ ਇਕ ਸਿਖਲਾਈ ਮੁਹਿੰਮ 'ਚ ਹਿੱਸਾ ਲੈ ਰਹੀ ਸੀ ਜਦ ਉਹ ਲਾਪਤਾ ਹੋ ਗਈ। ਉਨ੍ਹਾਂ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਪਣਡੁੱਬੀ ਬਾਲੀ ਦੇ ਉੱਤਰ 'ਚ ਕਰੀਬ 95 ਕਿਲੋਮੀਟਰ ਦੂਰ ਪਾਣੀ 'ਚ ਗਾਇਬ ਹੋਈ।
ਇਹ ਵੀ ਪੜ੍ਹੋ-ਜਰਮਨੀ 'ਚ ਕੋਰੋਨਾ ਕਾਰਣ ਮੁੜ ਲੱਗਣਗੀਆਂ ਪਾਬੰਦੀਆਂ, ਸੰਸਦ ਮੈਂਬਰਾਂ ਦਿੱਤੀ ਪ੍ਰਵਾਨਗੀ
ਜਾਹਜੰਤੋ ਨੇ ਕਿਹਾ ਕਿ ਜਲ ਸੈਨਾ ਨੇ ਇਲਾਕਿਆਂ 'ਚ ਹਾਈਡ੍ਰੋਗ੍ਰਾਫਿਕ ਸਰਵੇਖਣ ਸਮੁੰਦਰੀ ਜਹਾਜ਼ ਨੂੰ ਪਣਡੁੱਬੀ ਦੀ ਭਾਲ 'ਚ ਤਾਇਨਾਤ ਕੀਤਾ ਹੈ, ਇਸ ਤੋਂ ਇਲਾਵਾ ਸਿੰਗਾਪੁਰ ਅਤੇ ਆਸਟ੍ਰੇਲੀਆ ਤੋਂ ਵੀ ਮਦਦ ਮੰਗੀ ਗਈ ਹੈ ਜਿਸ ਕੋਲ ਪਣਡੁੱਬੀ ਸਹਾਇਤਾ ਪੋਤ ਹਨ। ਸਥਾਨਕ ਮੀਡੀਆ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜਲ ਸੈਨਾ ਦਾ ਮੰਨਣਾ ਹੈ ਕਿ ਪਣਡੁੱਬੀ ਸਮੁੰਦਰ ਦੇ ਪੱਧਰ ਤੋਂ 700 ਮੀਟਰ ਦੀ ਡੂੰਘਾਈ 'ਚ ਡੁੱਬ ਗਈ ਹੈ।
ਇਹ ਵੀ ਪੜ੍ਹੋ-ਸਾਲਾਂ ਤੱਕ ਤਕਨਾਲੋਜੀ 'ਤੇ ਕਬਜ਼ਾ ਕਰਨ ਦੀ ਤਿਆਰੀ 'ਚ ਚੀਨ
ਅਜੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਪਣਡੁੱਬੀ ਕਿਉਂ ਲਾਪਤਾ ਹੋਈ। ਰੱਖਿਆ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਪਣਡੁੱਬੀ ਨੂੰ ਗੋਤਾਖੋਰੀ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਪਾਇਆ। ਉਸ ਨੇ ਕਿਹਾ ਕਿ ਹੈਲੀਕਾਪਟਰ ਨੇ ਬਾਅਦ 'ਚ ਉਸ ਥਾਂ 'ਤੇ ਤੇਲ ਡੁੱਲਿਆ ਹੋਇਆ ਪਾਇਆ ਜਿਥੇ ਪਣਡੁੱਬੀ ਨੇ ਸਮੁੰਦਰ 'ਚ ਗੋਤਾ ਲਾਉਣਾ ਸ਼ੁਰੂ ਕਰਨਾ ਸੀ। ਇਸ 'ਚ ਕਿਹਾ ਗਿਆ ਹੈ ਕਿ ਪਣਡੁੱਬੀ 'ਚ ਚਾਲਕ ਦਲ ਦੇ 49 ਮੈਂਬਰ, ਉਸ ਦੇ ਕਮਾਂਡਰ ਅਤੇ ਤਿੰਨ ਗਨਰਸ ਸਨ। ਜਰਮਨੀ 'ਚ ਨਿਰਮਿਤ ਇਹ ਪਣਡੁੱਬੀ 1981 ਤੋਂ ਇੰਡੋਨੇਸ਼ੀਆ 'ਚ ਸੇਵਾ 'ਚ ਸੀ।
ਇਹ ਵੀ ਪੜ੍ਹੋ-ਟੀਕਾਕਰਣ ਦੇ ਟੀਚੇ ਨੂੰ ਹਾਸਲ ਕਰਨ ਲਈ ਕਦਮ ਚੁੱਕ ਰਿਹੈ ਅਮਰੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜਰਮਨੀ 'ਚ ਕੋਰੋਨਾ ਕਾਰਣ ਮੁੜ ਲੱਗਣਗੀਆਂ ਪਾਬੰਦੀਆਂ, ਸੰਸਦ ਮੈਂਬਰਾਂ ਦਿੱਤੀ ਪ੍ਰਵਾਨਗੀ
NEXT STORY