ਓਟਾਵਾ (ਏਜੰਸੀ): ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਇੱਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿਚ ਕਿਹਾ ਗਿਆ ਕਿ ਕੈਨੇਡੀਅਨ ਹਥਿਆਰਬੰਦ ਬਲ ਫ਼ੌਜ ਵਿੱਚ ਘੁਸਪੈਠ ਕਰਨ ਵਾਲੇ ਗੋਰੇ ਅਤਿਵਾਦੀਆਂ ਅਤੇ ਕੱਟੜਪੰਥੀ ਅਤਿਵਾਦੀਆਂ ਨੂੰ ਰੋਕਣ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਕੋਈ ਕਦਮ ਨਹੀਂ ਚੁੱਕ ਰਹੇ ਹਨ। ਇਹ ਰਿਪੋਰਟ ਹਥਿਆਰਬੰਦ ਬਲਾਂ ਦੇ ਸੇਵਾਮੁਕਤ ਮੈਂਬਰਾਂ ਦੀ ਇੱਕ ਕਮੇਟੀ ਦੁਆਰਾ ਵੱਖ-ਵੱਖ ਮਾਮਲਿਆਂ ਦੀ ਇੱਕ ਸਾਲ ਦੀ ਲੰਮੀ ਸਮੀਖਿਆ 'ਤੇ ਅਧਾਰਤ ਹੈ, ਜਿਸ ਨੇ ਕੁਝ ਫ਼ੌਜੀ ਕਰਮਚਾਰੀਆਂ ਅਤੇ ਹਿੰਸਕ ਕੱਟੜਪੰਥੀਆਂ ਅਤੇ ਨਫ਼ਰਤ ਫੈਲਾਉਣ ਵਾਲੇ ਸਮੂਹਾਂ ਵਿਚਕਾਰ ਸਬੰਧਾਂ ਦੀਆਂ ਕਈ ਘਟਨਾਵਾਂ ਨੂੰ ਦੇਖਿਆ ਸੀ।
ਰਿਪੋਰਟ ਵਿੱਚ ਫ਼ੌਜ ਵਿੱਚ ਕੱਟੜਪੰਥੀਆਂ ਦੀ ਸ਼ੱਕੀ ਮੌਜੂਦਗੀ ਨੂੰ "ਵਧ ਰਹੇ ਨੈਤਿਕ, ਸਮਾਜਿਕ ਅਤੇ ਸੰਚਾਲਨ ਮੁੱਦੇ" ਵਜੋਂ ਦਰਸਾਇਆ ਗਿਆ ਹੈ। ਰਿਪੋਰਟ ਦੇ ਅਨੁਸਾਰ ਸਲਾਹਕਾਰ ਕਮੇਟੀ ਦੀਆਂ ਸਲਾਹਾਂ ਵਿੱਚ ਰੱਖਿਆ ਬਲਾਂ ਦੇ ਸਾਰੇ ਮੁਖੀਆਂ ਲਈ ਸਿੱਖਿਆ ਅਤੇ ਸਿਖਲਾਈ ਦੀ ਜ਼ਰੂਰਤ 'ਤੇ ਲਗਾਤਾਰ ਜ਼ੋਰ ਦਿੱਤਾ ਗਿਆ ਹੈ। ਆਨੰਦ ਨੇ ਕਿਹਾ ਕਿ ਸਰਕਾਰ ਨੇ ਫ਼ੌਜ ਦੀ ਸੰਸਕ੍ਰਿਤੀ ਨੂੰ ਬਦਲਣ ਵਿਚ ਮਦਦ ਲਈ ਵੱਡੀ ਰਾਸ਼ੀ ਨਿਰਧਾਰਤ ਕੀਤੀ ਹੈ ਪਰ ਕਿਸੇ ਖਾਸ ਨਵੇਂ ਕਦਮ ਦਾ ਜ਼ਿਕਰ ਨਹੀਂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਦਾ ਰੱਖਿਆ ਬਜਟ 162 ਲੱਖ ਕਰੋੜ ਦੇ ਪਾਰ, ਫੌਜੀ ਖਰਚਿਆਂ ਦੇ ਮਾਮਲੇ 'ਚ ਤੀਜਾ ਦੇਸ਼ ਬਣਿਆ ਭਾਰਤ
ਚੀਫ ਆਫ ਡਿਫੈਂਸ ਸਟਾਫ ਜਨਰਲ ਵੇਨ ਆਇਰੇ ਨੇ ਕਿਹਾ ਕਿ ਫ਼ੌਜ ਨੂੰ ਨਿੱਜਤਾ ਨਾਲ ਜੁੜੇ ਮੁੱਦਿਆਂ ਨੂੰ ਸੰਤੁਲਿਤ ਕਰਨ ਦੀ ਲੋੜ ਹੈ ਅਤੇ ਜਵਾਨਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਨਿਗਰਾਨੀ ਕਰਨ ਲਈ ਵਧੇਰੇ ਚੌਕਸ ਰਹਿਣ ਦੀ ਲੋੜ ਹੈ। ਰਿਪੋਰਟ ਮੁਤਾਬਕ ਕੈਨੇਡਾ ਦੀ ਫ਼ੌਜ ਵਿੱਚ ਗੋਰੇ ਸੈਨਿਕਾਂ ਦੀ ਗਿਣਤੀ 71 ਫੀਸਦੀ ਦੇ ਕਰੀਬ ਹੈ, ਜਦਕਿ ਮੂਲ ਨਿਵਾਸੀਆਂ ਅਤੇ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ।
ਦੁਨੀਆ ਦਾ ਰੱਖਿਆ ਬਜਟ 162 ਲੱਖ ਕਰੋੜ ਦੇ ਪਾਰ, ਫੌਜੀ ਖਰਚਿਆਂ ਦੇ ਮਾਮਲੇ 'ਚ ਤੀਜਾ ਦੇਸ਼ ਬਣਿਆ ਭਾਰਤ
NEXT STORY