ਅੰਕਾਰਾ (ਭਾਸ਼ਾ) - ਤੁਰਕੀ ’ਚ ਖੁਰਾਕ ਅਤੇ ਈਂਧਨ ਵਰਗੀਆਂ ਜ਼ਰੂਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ਨਾਲ ਸਤੰਬਰ ’ਚ ਮਹਿੰਗਾਈ ਵਧ ਕੇ 24 ਸਾਲਾਂ ਦੇ ਚੋਟੀ ਦੇ ਪੱਧਰ ’ਤੇ 83.45 ਫੀਸਦੀ ’ਤੇ ਪਹੁੰਚ ਗਈ। ਤੁਰਕੀ ਦੇ ਅੰਕੜਾ ਸੰਸਥਾਨ ਨੇ ਸੋਮਵਾਰ ਨੂੰ ਸਤੰਬਰ ਦੇ ਮਹਿੰਗਾਈ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਖਪਤਕਾਰ ਉਤਪਾਦਾਂ ਦੀਆਂ ਕੀਮਤਾਂ ਅਗਸਤ ਦੀ ਤੁਲਨਾ ’ਚ 3.08 ਫੀਸਦੀ ਤਕ ਵਧ ਗਈਆਂ। ਇਸ ਦੀ ਵਜ੍ਹਾ ਨਾਲ ਪਹਿਲਾਂ ਤੋਂ ਹੀ ਉੱਚ ਪੱਧਰ ’ਤੇ ਮਹਿੰਗਾਈ 24 ਸਾਲਾਂ ਦੇ ਸਭ ਤੋਂ ਉਚ ਪੱਧਰ ’ਤੇ ਪਹੁੰਚ ਗਈ। ਹਾਲਾਂਕਿ, ਮਾਹਿਰਾਂ ਦਾ ਮੰਨਣਾ ਹੈ ਕਿ ਤੁਰਕੀ ’ਚ ਮਹਿੰਗਾਈ ਦਾ ਅਸਲ ਪੱਧਰ ਸਰਕਾਰੀ ਅੰਕੜਿਆਂ ਤੋਂ ਕਿਤੇ ਵੱਧ ਹੈ।
ਸੁਤੰਤਰ ਸੰਗਠਨ ਇਨਫਲੇਸ਼ਨ ਰਿਸਰਚ ਗਰੁੱਪ ਨੇ ਤੁਰਕੀ ’ਚ ਮਹਿੰਗਾਈ ਦੀ ਸਾਲਾਨਾ ਵਾਧਾ ਦਰ 186.27 ਫੀਸਦੀ ਦੇ ਨਾ ਭਰੋਸੇਯੋਗ ਪੱਧਰ ’ਤੇ ਪਹੁੰਚ ਜਾਣ ਦਾ ਦਾਅਵਾ ਕੀਤਾ ਹੈ। ਪਿਛਲੇ ਮਹੀਨੇ ਤੁਰਕੀ ਦੇ ਕੇਂਦਰੀ ਬੈਂਕ ਨੇ ਵਧਦੀ ਮਹਿੰਗਾਈ ਵਿਚ ਆਮ ਲੋਕਾਂ ਨੂੰ ਰਾਹਤ ਦੇਣ ਲਈ ਨੀਤੀਗਤ ਵਿਆਜ ਦਰ ’ਚ ਕਟੌਤੀ ਕਰ ਕੇ 12 ਫੀਸਦੀ ’ਤੇ ਲਿਆਉਣ ਦਾ ਐਲਾਨ ਕੀਤਾ ਸੀ। ਇਥੋਂ ਦੀ ਕਰੰਸੀ ਲੀਰਾ ਦੀ ਕੀਮਤ ਅਮਰੀਕੀ ਡਾਲਰ ਦੇ ਮੁਕਾਬਲੇ ਿਪਛਲੇ ਇਕ ਸਾਲ ’ਚ 50 ਫੀਸਦੀ ਤਕ ਡਿੱਗ ਚੁੱਕੀ ਹੈ। ਯੂਕ੍ਰੇਨ ’ਤੇ ਰੂਸ ਦੇ ਹਮਲੇ ਅਤੇ ਲੀਰਾ ਦੇ ਮੁੱਲਾਂਕਣ ਨੇ ਮਹਿੰਗਾਈ ’ਚ ਤੇਜ਼ ਵਾਧਾ ਦਰਜ ਕੀਤਾ ਹੈ। ਰਾਸ਼ਟਰਪਤੀ ਰੈਸਪ ਤੈਯਪ ਅਦ੍ਰੋਗਨ ਦੀ ਗੈਰ-ਰਵਾਇਤੀ ਨੀਤੀਆਂ ਨੂੰ ਵੀ ਇਸ ਲਈ ਜ਼ਿੰਮੇਵਾਰ ਮੰਿਨਆ ਜਾਂਦਾ ਹੈ। ਸਥਾਪਿਤ ਮਾਨਤਾ ਦੇ ਉਲਟ ਅਦ੍ਰੋਗਨ ਦਾ ਕਹਿਣਾ ਹੈ ਕਿ ਉਧਾਰੀ ਲਾਗਤ ਵਧਣ ਨਾਲ ਕੀਮਤਾਂ ’ਚ ਉਛਾਲ ਆਉਂਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ ਧਮਕੀ
NEXT STORY