ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਵਿਕਟੋਰੀਆ ਦੇ ਸ਼ਹਿਰ ਬੈਂਡਿਗੋ ਵਿਚ ਇਕ ਬੱਚੇ ਦੇ ਰੀੜ੍ਹ ਦੀ ਹੱਡੀ ਵਿਚ ਸੱਟ ਲੱਗ ਗਈ, ਜਦੋਂ ਇਕ ਰੁੱਖ ਦੀ ਟਹਿਣੀ ਅਚਾਨਕ ਉਸ 'ਤੇ ਡਿੱਗ ਪਈ। ਉਸ ਸਮੇਂ ਇਹ ਬੱਚਾ ਸਕੂਲ ਦੇ ਖੇਡ ਦੇ ਮੈਦਾਨ ਵਿਚ ਖੇਡ ਰਿਹਾ ਸੀ। ਅਧਿਕਾਰੀਆਂ ਨੂੰ ਕੈਲੀਨਾ ਸਪੈਸ਼ਲ ਸਕੂਲ ਵਿਚ ਬੁਲਾਇਆ ਗਿਆ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਦੋ ਲੋਕਾਂ ਨੂੰ ਟਹਿਣੀ ਥੱਲੇ ਦੱਬੇ ਪਾਇਆ।
ਪੈਰਾਮੈਡੀਕਲ ਅਧਿਕਾਰੀਆਂ ਨੇ ਇਕ ਬਾਲਗ ਅਤੇ ਇਕ 10 ਸਾਲਾ ਲੜਕੇ ਨੂੰ ਜਲਦੀ ਹੀ ਸ਼ਾਖਾ ਥਲਿਓਂ ਕੱਢ ਲਿਆ। ਲੜਕੇ ਨੂੰ ਗੰਭੀਰ ਹਾਲਤ ਵਿਚ ਮੈਲਬੌਰਨ ਦੇ ਰੋਇਲ ਬੱਚਿਆਂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੇਖਭਾਲ ਕਰਤਾ ਨੂੰ ਮਾਮੂਲੀ ਸੱਟਾਂ ਲੱਗੀਆਂ ਹੋਣ ਕਾਰਨ ਬੈਂਡਿਗੋ ਹਸਪਤਾਲ ਵਿਚ ਲਿਜਾਇਆ ਗਿਆ।
ਹਾਦਸੇ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਗਰਲਫਰੈਂਡ ਕਰਦੀ ਸੀ ਕਾਰ 'ਚ ਘੁੰਮਾਉਣ ਦੀ ਜਿੱਦ, ਬਚਣ ਲਈ ਪ੍ਰੇਮੀ ਨੇ ਕਾਰ ਨੂੰ ਦੇ ਦਿੱਤੀ ਵੱਖਰੀ ਲੁੱਕ (ਤਸਵੀਰਾਂ)
NEXT STORY