ਵੈੱਬ ਡੈਸਕ : ਦੁਨੀਆ ਭਰ 'ਚ ਹਾਲ ਹੀ ਦੇ ਮਹੀਨਿਆਂ 'ਚ ਜਹਾਜ਼ ਅਤੇ ਹੈਲੀਕਾਪਟਰ ਦੇ ਹਾਦਸਿਆਂ ਦੇ ਮਾਮਲੇ ਵਧੇ ਹਨ। ਰੂਸ 'ਚ ਹੁਣ ਇੱਕ ਅਜਿਹਾ ਹੀ ਦੁਖਦਾਈ ਹਾਦਸਾ ਸਾਹਮਣੇ ਆਇਆ ਹੈ। ਇੱਕ ਨਿੱਜੀ ਹਵਾਬਾਜ਼ੀ ਕੰਪਨੀ ਏਪੀਕੇ ਵੈਜ਼ਲੇਟ ਐੱਲਐੱਲਸੀ ਦੁਆਰਾ ਸੰਚਾਲਿਤ ਇੱਕ ਐੱਮਆਈ-8 ਹੈਲੀਕਾਪਟਰ ਸੋਮਵਾਰ ਨੂੰ ਓਖੋਤਸਕ ਤੋਂ ਮਗਾਦਾਨ ਜਾ ਰਿਹਾ ਸੀ ਜਦੋਂ ਇਹ ਖਬਾਰੋਵਸਕ ਖੇਤਰ 'ਚ ਲਾਪਤਾ ਹੋ ਗਿਆ। ਹੁਣ ਇਸ ਲਾਪਤਾ ਹੈਲੀਕਾਪਟਰ ਬਾਰੇ ਅਧਿਕਾਰਤ ਅਪਡੇਟ ਸਾਹਮਣੇ ਆਇਆ ਹੈ, ਜਿਸਦੀ ਪੁਸ਼ਟੀ ਐਮਰਜੈਂਸੀ ਏਜੰਸੀ ਦੇ ਅਧਿਕਾਰੀਆਂ ਨੇ ਅੱਜ ਕੀਤੀ।
ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, 5 ਲੋਕਾਂ ਦੀ ਮੌਤ
ਏਪੀਕੇ ਵੈਜ਼ਲੇਟ ਐਲਐਲਸੀ ਦੁਆਰਾ ਸੰਚਾਲਿਤ ਐੱਮਆਈ-8 ਹੈਲੀਕਾਪਟਰ ਰੂਸ ਦੇ ਖਬਾਰੋਵਸਕ ਵਿੱਚ ਕਰੈਸ਼ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਹੈ। ਹਾਦਸੇ ਦੇ ਸਮੇਂ ਹੈਲੀਕਾਪਟਰ ਵਿੱਚ ਕੁੱਲ 5 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚ 3 ਚਾਲਕ ਦਲ ਦੇ ਮੈਂਬਰ ਅਤੇ 2 ਮਕੈਨਿਕ ਸ਼ਾਮਲ ਸਨ। ਬਦਕਿਸਮਤੀ ਨਾਲ, ਹੈਲੀਕਾਪਟਰ ਦੇ ਕਰੈਸ਼ ਹੋਣ ਕਾਰਨ ਸਾਰੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ।
ਮਾਮਲੇ ਦੀ ਜਾਂਚ ਜਾਰੀ ਹੈ, ਬਲੈਕ ਬਾਕਸ ਦੀ ਭਾਲ
ਹੈਲੀਕਾਪਟਰ ਦੇ ਲਾਪਤਾ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ। ਮੁੱਢਲੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਾਲਕ ਦਲ ਨਿਰਧਾਰਤ ਸਮੇਂ 'ਤੇ ਸੰਪਰਕ ਕਰਨ ਵਿੱਚ ਅਸਫਲ ਰਿਹਾ ਅਤੇ ਐਮਰਜੈਂਸੀ ਲੋਕੇਟਰ ਬੀਕਨ ਵੀ ਕਿਰਿਆਸ਼ੀਲ ਨਹੀਂ ਸੀ ਜਿਸ ਕਾਰਨ ਹੈਲੀਕਾਪਟਰ ਲਾਪਤਾ ਹੋ ਗਿਆ।
ਹੁਣ, ਇਸ ਹੈਲੀਕਾਪਟਰ ਦੇ ਹਾਦਸੇ ਦੀ ਪੁਸ਼ਟੀ ਹੋਣ ਤੋਂ ਬਾਅਦ, ਐਮਰਜੈਂਸੀ ਸਥਿਤੀਆਂ ਮੰਤਰਾਲੇ ਦੀ ਬਚਾਅ ਟੀਮ ਜਾਂਚਕਰਤਾਵਾਂ ਦੇ ਨਾਲ ਹਾਦਸੇ ਵਾਲੀ ਥਾਂ ਅਤੇ ਹੈਲੀਕਾਪਟਰ ਦੇ ਮਲਬੇ ਦੀ ਬਾਰੀਕੀ ਨਾਲ ਜਾਂਚ ਕਰੇਗੀ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਲਾਈਟ ਰਿਕਾਰਡਰ (ਬਲੈਕ ਬਾਕਸ) ਦੀ ਵੀ ਖੋਜ ਕੀਤੀ ਜਾਵੇਗੀ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕੀ ਇਸ ਹਾਦਸੇ ਵਿੱਚ ਕੋਈ ਤਕਨੀਕੀ ਨੁਕਸ ਸੀ, ਮਨੁੱਖੀ ਗਲਤੀ ਸੀ ਜਾਂ ਮੌਸਮ ਦੇ ਹਾਲਾਤਾਂ ਕਾਰਨ ਇਹ ਹਾਦਸਾ ਵਾਪਰਿਆ।
ਚੀਨ, ਆਸਟ੍ਰੇਲੀਆ ਵਿਚਾਲੇ ਮੁਕਤ ਵਪਾਰ ਸਬੰਧੀ ਸਮਝੌਤਾ ਪੱਤਰ 'ਤੇ ਦਸਤਖ਼ਤ
NEXT STORY