ਢਾਕਾ (ਪੋਸਟ ਬਿਊਰੋ)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਐੱਮ ਸਖਾਵਤ ਹੁਸੈਨ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ 19 ਅਗਸਤ ਤੱਕ ਸਾਰੇ ਗੈਰ-ਕਾਨੂੰਨੀ ਅਤੇ ਅਣਅਧਿਕਾਰਤ ਹਥਿਆਰ ਜਮ੍ਹਾ ਕਰਾਉਣ, ਜਿਨ੍ਹਾਂ ਵਿੱਚ ਹਾਲੀਆ ਹਿੰਸਾ ਦੌਰਾਨ ਏਜੰਸੀਆਂ ਤੋਂ ਲੁੱਟੀ ਗਈ ਰਾਈਫਲ ਵੀ ਸ਼ਾਮਲ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ।
ਡੇਲੀ ਸਟਾਰ ਅਖ਼ਬਾਰ ਦੀ ਰਿਪੋਰਟ ਮੁਤਾਬਕ ਹੁਸੈਨ ਨੇ ਕਿਹਾ ਕਿ ਜੇਕਰ ਇਹ ਹਥਿਆਰ ਨੇੜਲੇ ਥਾਣਿਆਂ ਵਿੱਚ ਜਮ੍ਹਾ ਨਹੀਂ ਕੀਤੇ ਗਏ ਤਾਂ ਅਧਿਕਾਰੀ ਤਲਾਸ਼ੀ ਮੁਹਿੰਮ ਸ਼ੁਰੂ ਕਰਨਗੇ ਅਤੇ ਜੇਕਰ ਕੋਈ ਅਣਅਧਿਕਾਰਤ ਹਥਿਆਰਾਂ ਨਾਲ ਮਿਲਿਆ ਤਾਂ ਉਸ ਵਿਰੁੱਧ ਦੋਸ਼ ਆਇਦ ਕੀਤੇ ਜਾਣਗੇ। ਹੁਸੈਨ ਇੱਥੇ ‘ਕੰਬਾਈਂਡ ਮਿਲਟਰੀ ਹਸਪਤਾਲ’ ਵਿੱਚ ਅਰਧ ਸੈਨਿਕ ਬਲ ‘ਬੰਗਲਾਦੇਸ਼ ਅੰਸਾਰ’ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਬੰਗਲਾਦੇਸ਼: ਪੁਲਸ ਨੇ ਹੜਤਾਲ ਕੀਤੀ ਰੱਦ, ਅੱਜ ਤੋਂ ਡਿਊਟੀ 'ਤੇ ਪਰਤਣ ਦੀ ਤਿਆਰੀ
'ਬੰਗਲਾਦੇਸ਼ ਅੰਸਾਰ' ਦੇ ਮੈਂਬਰ ਭਾਰੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ਖਮੀ ਹੋ ਗਏ, ਜਿਸ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫ਼ਾ ਦੇਣਾ ਪਿਆ। ਨੌਕਰੀਆਂ ਵਿੱਚ ਰਾਖਵੇਂਕਰਨ ਦੀ ਵਿਵਾਦਗ੍ਰਸਤ ਪ੍ਰਣਾਲੀ ਨੂੰ ਲੈ ਕੇ ਸ਼ੇਖ ਹਸੀਨਾ ਦੀ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਤੋਂ ਬਾਅਦ ਹਫੜਾ-ਦਫੜੀ ਵਿਚਾਲੇ ਹਸੀਨਾ ਨੇ ਪਿਛਲੇ ਹਫ਼ਤੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਭਾਰਤ ਚਲੀ ਗਈ ਸੀ। ਹੁਸੈਨ ਨੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਸਮੇਤ ਲਗਭਗ 500 ਲੋਕ ਮਾਰੇ ਗਏ ਹਨ ਅਤੇ ਕਈ ਹਜ਼ਾਰ ਲੋਕ ਜ਼ਖਮੀ ਹੋਏ ਹਨ। ਉਸ ਨੇ ਕਿਹਾ, “ਵੀਡੀਓ ਵਿੱਚ ਇੱਕ ਨੌਜਵਾਨ ਨੂੰ 7.62 ਐਮਐਮ ਦੀ ਰਾਈਫਲ ਲਿਜਾਂਦੇ ਦੇਖਿਆ ਗਿਆ। ਇਸ ਦਾ ਮਤਲਬ ਹੈ ਕਿ ਰਾਈਫਲ ਵਾਪਸ ਨਹੀਂ ਕੀਤੀ ਗਈ ਹੈ। ਜੇ ਤੁਸੀਂ ਇਸ ਨੂੰ ਡਰ ਕਾਰਨ ਜਮਾਂ ਨਹੀਂ ਕਰਵਾਈਆਂ ਤਾਂ ਕਿਸੇ ਹੋਰ ਰਾਹੀਂ ਜਮਾਂ ਕਰਾ ਦਿਉ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੌਵੀਂ ਜਮਾਤ ’ਚ ਫੇਲ੍ਹ ਹੋਣ ’ਤੇ ਭਰਾ ਨੇ ਭੈਣ ਦਾ ਕੀਤਾ ਬੇਰਹਿਮੀ ਨਾਲ ਕਤਲ
NEXT STORY