ਇੰਟਰਨੈਸ਼ਨਲ ਡੈਸਕ- ਚੀਨ 'ਚ ਆਰਥਿਕ ਸੁਸਤੀ, ਵਧਦੀ ਸੰਚਾਲਨ ਲਾਗਤ ਅਤੇ ਭੂ-ਰਾਜਨੀਤਿਕ ਤਣਾਅ ਕਾਰਨ ਗਲੋਬਲ ਅਤੇ ਵਿਦੇਸ਼ੀ ਬੈਂਕ ਹੁਣ ਚੀਨ ਦੀ ਬਜਾਏ ਭਾਰਤ ਵਿੱਚ ਆਪਣਾ ਵਿਸਥਾਰ ਕਰਨ ਨੂੰ ਤਰਜੀਹ ਦੇ ਰਹੇ ਹਨ। ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ ਚੀਨ 'ਚ ਸਖ਼ਤ ਰੈਗੂਲੇਟਰੀ ਨਿਯਮਾਂ ਅਤੇ ਆਰਥਿਕ ਚੁਣੌਤੀਆਂ ਕਾਰਨ ਵਿਦੇਸ਼ੀ ਬੈਂਕਾਂ ਲਈ ਉੱਥੇ ਆਪਣੀਆਂ ਸ਼ਾਖਾਵਾਂ ਵਧਾਉਣਾ ਕਾਫ਼ੀ ਮਹਿੰਗਾ ਅਤੇ ਖ਼ਤਰੇ ਭਰਿਆ ਸਾਬਿਤ ਹੋ ਰਿਹਾ ਹੈ।
ਵਿਦੇਸ਼ੀ ਬੈਂਕ, ਖਾਸ ਕਰ ਕੇ ਜਪਾਨੀ ਅਤੇ ਪੱਛਮੀ ਬੈਂਕ ਆਪਣੀਆਂ ਵਿਦੇਸ਼ੀ ਨਿਵੇਸ਼ ਯੋਜਨਾਵਾਂ ਨੂੰ ਚੀਨ ਤੋਂ ਹਟਾ ਕੇ ਭਾਰਤੀ ਅਰਥਵਿਵਸਥਾ 'ਚ ਲਗਾ ਰਹੇ ਹਨ। ਭਾਰਤ ਦੀ ਮਜ਼ਬੂਤ ਜੀ.ਡੀ.ਪੀ. ਗ੍ਰੋਥ, ਵਧਦੀ ਘਰੇਲੂ ਮੰਗ ਅਤੇ ਕਾਰਪੋਰੇਟ ਨਿਵੇਸ਼ ਦੇ ਚਲਦਿਆਂ ਗਲੋਬਲ ਨਿਵੇਸ਼ ਬੈਂਕ ਇੱਥੇ ਇਨਵੈਸਟਮੈਂਟ ਬੈਂਕਿੰਗ, ਵੈਲਥ ਮੈਨੇਜਮੈਂਟ ਅਤੇ ਕਾਰਪੋਰੇਟ ਲੈਂਡਿੰਗ ਖੇਤਰਾਂ ਵਿੱਚ ਵੱਡੇ ਪੱਧਰ 'ਤੇ ਕਾਰੋਬਾਰ ਵਧਾ ਰਹੇ ਹਨ।
ਕੈਨੇਡਾ ਦੀਆਂ ਚੋਣਾਂ 'ਚ ਪੰਜਾਬੀਆਂ ਨੇ ਕਰਾਈ ਬੱਲੇ-ਬੱਲੇ, 6 ਪੰਜਾਬਣਾਂ ਬਣੀਆਂ ਕੌਂਸਲਰ
NEXT STORY