ਹੇਗ (ਏਜੰਸੀ)- ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਨੇ ਵੀਰਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਸਾਬਕਾ ਰੱਖਿਆ ਮੰਤਰੀ ਅਤੇ ਹਮਾਸ ਦੇ ਅਧਿਕਾਰੀਆਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਇਸ 'ਚ ਉਨ੍ਹਾਂ 'ਤੇ ਗਾਜ਼ਾ 'ਚ ਜੰਗ ਅਤੇ ਅਕਤੂਬਰ 2023 'ਚ ਹੋਏ ਹਮਲਿਆਂ ਨੂੰ ਲੈ ਕੇ ਜੰਗੀ ਅਪਰਾਧ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ 'ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...
ਅਕਤੂਬਰ 2023 'ਚ ਇਜ਼ਰਾਈਲ 'ਤੇ ਹੋਏ ਹਮਲੇ ਤੋਂ ਬਾਅਦ ਫਲਸਤੀਨੀ ਇਲਾਕਿਆਂ 'ਤੇ ਇਜ਼ਰਾਈਲ ਦਾ ਹਮਲਾ ਸ਼ੁਰੂ ਹੋਇਆ। ਸੰਘਰਸ਼ ਵਿੱਚ ਹਮਾਸ ਦੇ ਕਈ ਅਧਿਕਾਰੀ ਮਾਰੇ ਗਏ ਹਨ। ਆਈ.ਸੀ.ਸੀ. ਦੇ ਇਸ ਫੈਸਲੇ ਦਾ ਨੇਤਨਯਾਹੂ ਅਤੇ ਹੋਰਾਂ ਅੰਤਰਰਾਸ਼ਟਰੀ ਪੱਧਰ 'ਤੇ ਲੋੜੀਂਦੇ ਸ਼ੱਕੀ ਬਣ ਗਏ ਹਨ ਅਤੇ ਇਸ ਨਾਲ ਉਨ੍ਹਾਂ ਦੇ ਅਲੱਗ-ਥਲੱਗ ਪੈਣ ਅਤੇ 13 ਮਹੀਨਿਆਂ ਤੋਂ ਜਾਰੀ ਸੰਘਰਸ਼ ਨੂੰ ਖਤਮ ਕਰਨ ਲਈ ਜੰਗਬੰਦੀ ਦੀ ਗੱਲਬਾਤ ਦੀਆਂ ਕੋਸ਼ਿਸ਼ਾਂ ਨੂੰ ਗੁੰਝਲਦਾਰ ਬਣਾਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਇਸ ਜੇਲ੍ਹ 'ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ
ਹਾਲਾਂਕਿ, ਇਸਦੇ ਵਿਹਾਰਕ ਪ੍ਰਭਾਵ ਸੀਮਤ ਹੋ ਸਕਦੇ ਹਨ ਕਿਉਂਕਿ ਇਜ਼ਰਾਈਲ ਅਤੇ ਉਸਦਾ ਮੁੱਖ ਸਹਿਯੋਗੀ ਅਮਰੀਕਾ, ਆਈ.ਸੀ.ਸੀ. ਦੇ ਮੈਂਬਰ ਨਹੀਂ ਹਨ। ਨੇਤਨਯਾਹੂ ਅਤੇ ਹੋਰ ਇਜ਼ਰਾਈਲੀ ਨੇਤਾਵਾਂ ਨੇ ਆਈ.ਸੀ.ਸੀ. ਦੇ ਮੁੱਖ ਵਕੀਲ ਕਰੀਮ ਖਾਨ ਦੀ ਵਾਰੰਟ ਲਈ ਬੇਨਤੀ ਦੀ ਨਿੰਦਾ ਕਰਦੇ ਹੋਏ ਇਸ ਨੂੰ ਅਪਮਾਨਜਨਕ ਅਤੇ ਯਹੂਦੀ ਵਿਰੋਧੀ ਦੱਸਿਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸਰਕਾਰੀ ਵਕੀਲ ਦੀ ਨਿੰਦਾ ਕੀਤੀ ਅਤੇ ਹਮਾਸ ਦੇ ਖਿਲਾਫ ਖ਼ੁਦ ਦਾ ਬਚਾਅ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦਾ ਸਮਰਥਨ ਕੀਤਾ।
ਇਹ ਵੀ ਪੜ੍ਹੋ: ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ 'ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੈਨੀਫੈਸਟ' ਬਣਿਆ ਸਾਲ 2024 ਦਾ ਸ਼ਬਦ
NEXT STORY