ਕਾਠਮੰਡੂ(ਰਣਦੀਪ ਸਿੰਘ)— ਨੇਪਾਲ ਦੇ ਕਾਠਮੰਡੂ ਤੋਂ ਕੱਲ ਚੱਲਿਆ ਅੰਤਰ ਰਾਸ਼ਟਰੀ ਨਗਰ ਕੀਰਤਨ ਅੱਜ ਫੇਰ ਆਪਣੇ ਪੂਰੇ ਜਾਹੋ-ਜਲਾਅ ਨਾਲ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ। ਕੱਲ 4 ਅਕਤੂਬਰ ਨੂੰ ਇਹ ਨਗਰ ਕੀਰਤਨ ਗੁਰਦੁਆਰਾ ਨਿਰਮਲ ਅਖਾੜਾ ਸਾਹਿਬ ਤੋਂ ਚੱਲਿਆ ਸੀ ਤੇ ਨੇਪਾਲ ਦੇ ਵੱਖ-ਵੱਖ ਸ਼ਹਿਰਾਂ 'ਚੋਂ ਹੁੰਦਾ ਹੋਇਆ ਰਾਤੀ ਵਿਸ਼ਰਾਮ ਕਰਨ ਲਈ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਿੰਘ ਸਭਾ ਵਿਖੇ ਠਹਿਰਿਆ, ਜਿਥੋਂ ਅੱਜ ਸਵੇਰੇ ਪੂਰੇ ਜਾਹੋ-ਜਲਾਅ ਨਾਲ ਨੇਪਾਲ ਗੰਜ ਸ਼ਹਿਰ ਤੋਂ ਭਾਰਤ 'ਚ ਦਾਖ਼ਲ ਹੋਵੇਗਾ। ਇਸ ਨਗਰ ਕੀਰਤਨ 'ਚ ਪੰਜਾਬ ਦੀਆਂ ਸੰਗਤਾਂ ਵੀ ਸ਼ਾਮਿਲ ਹੋਈਆਂ ਹਨ।
ਨਗਰ ਕੀਰਤਨ ਦੇ ਨੇਪਾਲ ਗੰਜ ਪਹੁੰਚਣ ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਤਮਸਤਕ ਹੁੰਦੀਆਂ ਸੰਗਤਾਂ ਨਗਰ ਕੀਰਤਨ ਦੀਆਂ ਰੌਣਕਾਂ ਦੇਖ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੀਆਂ ਸਨ। ਨਗਰ ਕੀਰਤਨ ਦੇ ਆਰੰਭ 'ਚ ਵੱਖ-ਵੱਖ ਗੱਤਕਾ ਟੀਮਾਂ ਵੱਲੋਂ ਜੌਹਰ ਦਿਖਾਏ ਗਏ। ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਕੋਮਾਂਤਰੀ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਸੇਵਾ ਸੋਸਾਇਟੀ ਇੰਟਰਨੈਸ਼ਨਲ ਵਲੋਂ ਸਜਾਇਆ ਗਿਆ ਹੈ।
ਨਗਰ ਕੀਰਤਨ 'ਚ ਹੋਰ ਵੀ ਕਈ ਧਾਰਮਿਕ ਸੰਸਥਾਵਾਂ ਸ਼ਿਰਕਤ ਕਰ ਰਹੀਆਂ ਹਨ। ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ 'ਚ ਵਧ ਤੋਂ ਵਧ ਸੰਗਤਾਂ ਦੇ ਸ਼ਿਰਕਤ ਕਰਨ ਲਈ ਸਜਾਇਆ ਗਿਆ ਹੈ, ਜਿਸ ਦਾ ਟੀਚਾ ਸੰਗਤਾਂ ਨੂੰ ਨਾਨਕ ਫ਼ਲਸਫੇ ਨਾਲ ਜੋੜਨਾ ਵੀ ਹੈ।
ਇਟਲੀ ਪੁਲਸ ਸਟੇਸ਼ਨ 'ਤੇ ਹਮਲਾ, ਦੋ ਪੁਲਸ ਕਰਮਚਾਰੀਆਂ ਦੀ ਮੌਤ ਤੇ 3 ਜ਼ਖਮੀ
NEXT STORY