ਇੰਟਰਨੈਸ਼ਨਲ ਡੈਸਕ—ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ਦੇ ਗਲਵਾਨ ਘਾਟੀ ’ਚ ਹਿੰਸਕ ਝੜਪ ਤੋਂ ਬਾਅਦ ਡ੍ਰੈਗਨ ਨੇ ਨੇਪਾਲ ਦੀ 150 ਹੈਰਟੇਅਰ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। ਬਿ੍ਰਟੇਨ ਦੀ ਇਕ ਪ੍ਰਮੁੱਖ ਅਖਬਾਰ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਚੀਨ ਨੇ ਨੇਪਾਲ ਦੇ ਖੇਤਰ ’ਚ 150 ਹੈਕਅਟੇਅਰ ਤੋਂ ਜ਼ਿਆਦਾ ਜ਼ਮੀਨ ਹੜਪ ਲਈ ਹੈ। ਇਸ ਤੋਂ ਬਾਅਦ ਚੀਨੀ ਫੌਜ ਹੁਣ ਇਸ ਇਲਾਕੇ ’ਚ ਫੌਜੀ ਟਿਕਾਣਾ ਬਣਾ ਰਹੀ ਹੈ।
ਜਿਸ ’ਤੇ ਚੀਨ ਦੇ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਪੂਰੀ ਤਰ੍ਹਾਂ ਬੇਬੁਨਿਆਦੀ ਅਫਵਾਹ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਦੀ ਪ੍ਰਤੀਕਿਰਿਆ ਦਿ ਟੈਲੀਗ੍ਰਾਫੀ ਅਖਬਾਰ ਦੀ ਖਬਰ ’ਤੇ ਆਈ ਹੈ ਜਿਸ ਨੇ ਨੇਪਾਲ ਦੇ ਰਾਜਨੇਤਾਵਾਂ ਦੇ ਹਵਾਲੇ ਤੋਂ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਚੀਨ ਨੇ ਸਰਹੱਦ ਨੇੜੇ ਪੰਜ ਖੇਤਰਾਂ ’ਚ 150 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ।ਖਬਰ ’ਚ ਪ੍ਰਤੀਕਿਰਿਆ ਦਿੰਦੇ ਹੋਏ ਵਾਂਗ ਨੇ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਖਬਰ ਪੂਰੀ ਤਰ੍ਹਾਂ ਬੇਬੁਨਿਆਦ ਅਫਵਾਹ ਹੈ। ਜਦ ਵਾਂਗ ਤੋਂ ਇਸ ਦੇ ਬਾਰੇ ’ਚ ਸਬੂਤਾਂ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਖਬਰ ਨੂੰ ਜਾਰੀ ਕਰਨ ਵਾਲਿਆਂ ਨੂੰ ਪਹਿਲੇ ਸਬੂਤ ਪੇਸ਼ ਕਰਨੇ ਚਾਹੀਦੇ ਹਨ।
ਦੁਬਈ ’ਚ ਪ੍ਰਵਾਸੀ ਭਾਰਤੀ ਦੀ ਬੱਲੇ-ਬੱਲੇ, 10 ਲੱਖ ਡਾਲਰ ਦੀ ਲੱਗੀ ਲਾਟਰੀ
NEXT STORY