ਕੈਲਗਰੀ/ਕੈਨੇਡਾ : ਪੰਜਾਬੀਆਂ ਦਾ ਵਿਦੇਸ਼ ਆਉਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਪਰ ਅਜੋਕੇ ਦੌਰ 'ਚ ਜਿਹੜੇ ਨੌਜਵਾਨ ਹਨ, ਉਹ ਜ਼ਿਆਦਾਤਰ ਸਟੱਡੀ ਵੀਜ਼ਾ 'ਤੇ ਵਿਦੇਸ਼ ਆਉਂਦੇ ਹਨ ਪਰ ਇੱਥੇ ਪੁਰਾਣੇ ਰਹਿ ਰਹੇ ਲੋਕ ਅਕਸਰ ਇਹ ਕਹਿੰਦੇ ਹਨ ਕਿ ਜੇਕਰ ਵਿਦੇਸ਼ ਆਉਣਾ ਹੈ ਤਾਂ ਤੁਹਾਡੇ ਹੱਥ ਵਿੱਚ ਹੁਨਰ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਇੱਥੇ ਹੁਨਰ ਦੀ ਬੁੱਕਤ ਬਹੁਤ ਪੈਂਦੀ। ਵਿਦੇਸ਼ਾਂ ਵਿੱਚ ਸਕਿੱਲਡ ਜੌਬ ਬਹੁਤ ਹਨ ਪਰ ਇਸ ਦੇ ਲਈ ਯੋਗ ਲੋਕ ਨਹੀਂ ਮਿਲਦੇ।
ਇਹ ਵੀ ਪੜ੍ਹੋ : OMG! ਪੰਜਾਬ, ਚੰਡੀਗੜ੍ਹ ’ਚੋਂ ਹਰ ਮਹੀਨੇ ਚੋਰੀ ਹੋ ਜਾਂਦੇ ਹਨ ਡੇਢ ਕਰੋੜ ਦੇ ਮੋਬਾਇਲ, ਜਾਣੋ ਪੂਰੇ ਦੇਸ਼ ਦੇ ਅੰਕੜੇ
ਇਸ ਸਬੰਧੀ 'ਜਗ ਬਾਣੀ' ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਕੈਲਗਰੀ ਦੇ Quality Transmission ਦੇ ਆਨਰ ਪਾਲੀ ਵਿਰਕ ਨਾਲ ਖਾਸ ਗੱਲਬਾਤ ਕੀਤੀ, ਜੋ ਕਿ ਗੱਡੀਆਂ ਦੀ ਰਿਪੇਅਰ ਦਾ ਕੰਮ ਕਰਦੇ ਹਨ। ਕੈਲਗਰੀ 'ਚ ਗੱਡੀਆਂ ਦੀ ਰਿਪੇਅਰ ਦੇ ਕੰਮ ਪ੍ਰਤੀ ਲੋਕਾਂ ਦਾ ਕੀ ਰੁਝਾਨ ਹੈ, ਇਸ ਕੰਮ ਦੀ ਕੀ ਮਹੱਤਤਾ ਹੈ, ਇੱਥੇ ਇਹ ਕੰਮ ਕਿੰਨਾ ਕੁ ਸੌਖਾ ਜਾਂ ਔਖਾ ਹੈ, ਇਸ ਬਾਰੇ ਪਾਲੀ ਵਿਰਕ ਨੇ ਆਪਣੇ ਤਜਰਬੇ ਸਾਂਝੇ ਕੀਤੇ।
ਇਹ ਵੀ ਪੜ੍ਹੋ : ਕੌਣ ਹੈ ਦੁਨੀਆ ਦੀ ਸਭ ਤੋਂ Glamorous Scientist, ਜਿਸ ਨੇ 18 ਫੁੱਟ ਲੰਬੇ ਅਜਗਰ ਦਾ ਕੀਤਾ ਆਪ੍ਰੇਸ਼ਨ
ਗੱਲਬਾਤ ਦੌਰਾਨ ਉਨ੍ਹਾਂ ਆਪਣੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਪਿੰਡ ਵਿਰਕ ਪੰਜਾਬ ਦੇ ਜਗਰਾਓਂ ਕੋਲ ਹੈ। 1980 ਵਿੱਚ ਉਹ ਆਪਣੇ ਮਾਤਾ-ਪਿਤਾ ਨਾਲ ਇੱਥੇ ਆਏ ਸਨ। ਉਨ੍ਹਾਂ ਦਾ ਭਰਾ ਪਹਿਲਾਂ ਹੀ ਇੱਥੇ ਰਹਿ ਰਿਹਾ ਸੀ। ਪਾਲੀ ਨੇ ਕਿਹਾ ਕਿ ਮੈਨੂੰ ਇੱਥੇ ਆਏ ਨੂੰ 42-43 ਸਾਲ ਹੋ ਗਏ ਹਨ। 1991 ਵਿੱਚ ਗੱਡੀਆਂ ਦੀ ਰਿਪੇਅਰ ਦਾ ਕੰਮ ਸ਼ੁਰੂ ਕੀਤਾ। ਉਸ ਸਮੇਂ ਇੱਥੇ ਬੰਦੇ ਬਹੁਤ ਘੱਟ ਸਨ ਤੇ ਗੌਰੇ ਪੰਜਾਬੀਆਂ ਨੂੰ ਨਫ਼ਰਤ ਕਰਦੇ ਸਨ ਪਰ ਹੁਣ ਗੋਰੇ ਸਾਡੇ ਨਾਲ ਕੰਮ ਕਰਦੇ ਹਨ। ਗੱਡੀਆਂ ਦੀ ਰਿਪੇਅਰ ਦੇ ਕੰਮ ਬਾਰੇ ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਹੱਥੀਂ ਕੰਮ ਆਉਂਦਾ ਹੈ ਤਾਂ ਉਹ ਭੁੱਖਾ ਨਹੀਂ ਮਰਦਾ ਤੇ ਨਾ ਹੀ ਕਿਤੇ ਜੌਬ ਲੱਭਣੀ ਪੈਂਦੀ ਹੈ।
ਇਹ ਵੀ ਪੜ੍ਹੋ : ਕ੍ਰੈਡਿਟ ਸੂਇਸ ਮਾਮਲੇ 'ਚ SC ਦੀ ਸਪਾਈਸਜੈੱਟ ਨੂੰ ਦੋ-ਟੁਕ- "ਨਹੀਂ ਕੀਤਾ ਭੁਗਤਾਨ ਤਾਂ ਭੇਜ ਦਿਆਂਗੇ ਤਿਹਾੜ ਜੇਲ੍ਹ"
ਇਹ ਕਹਿਣ 'ਤੇ ਕਿ ਭਾਰਤ ਦੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਬਾਹਰਲੇ ਮੁਲਕਾਂ ਦੇ ਲੋਕ ਕਿਸੇ ਚੀਜ਼ ਦੀ ਰਿਪੇਅਰ 'ਚ ਬਹੁਤਾ ਯਕੀਨ ਨਹੀਂ ਕਰਦੇ, ਨਵੀਂ ਹੀ ਲੈ ਆਉਂਦੇ ਹਨ, ਬਾਰੇ ਪਾਲੀ ਵਿਰਕ ਨੇ ਕਿਹਾ ਕਿ ਨਹੀਂ, ਇਹ ਹੁਣ ਪੁਰਾਣੀਆਂ ਗੱਲਾਂ ਹੋ ਗਈਆਂ ਹਨ। ਲੋਕ ਪੁਰਾਣੀਆਂ ਗੱਡੀਆਂ ਦੀ ਰਿਪੇਅਰ ਹੀ ਕਰਵਾਉਂਦੇ ਹਨ। ਕੈਨੇਡਾ 'ਚ ਆ ਰਹੇ ਨਵੇਂ ਮੁੰਡੇ-ਕੁੜੀਆਂ ਨੂੰ ਸੁਝਾਅ ਦਿੰਦਿਆਂ ਪਾਲੀ ਵਿਰਕ ਨੇ ਕਿਹਾ ਕਿ ਜ਼ਰੂਰ ਆਉਣਾ ਚਾਹੀਦਾ ਹੈ ਪਰ ਸ਼ਾਰਟ ਕੱਟ ਨਾ ਅਪਨਾਉਣ, ਮਿਹਨਤ ਤਾਂ ਹਰ ਖੇਤਰ ਵਿੱਚ ਕਰਨੀ ਹੀ ਪੈਂਦੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੀ-20 ਸੰਮੇਲਨ ਮਗਰੋਂ ਆਪਣੇ ਹੀ ਦੇਸ਼ 'ਚ ਟਰੂਡੋ ਹੋ ਰਹੇ ਟਰੋਲ, ਜਾਣੋ ਪੂਰਾ ਮਾਮਲਾ
NEXT STORY