ਲਾਹੌਰ–ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦਾ ਅਗਲੇ ਸਾਲ ਹਾਈ ਪ੍ਰੋਫਾਈਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨਾਲ ਟਕਰਾਅ ਹੋਣਾ ਤੈਅ ਹੈ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਇਸ ਟੀ-20 ਲੀਗ ਨੂੰ ਆਈ. ਪੀ. ਐੱਲ. ਦੌਰਾਨ ਹੀ ਆਯੋਜਿਤ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਸਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਅਗਲੇ ਸਾਲ ਫਰਵਰੀ-ਮਾਰਚ ਵਿਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਟੀ-20 ਕੱਪ ਤੇ ਕੁਝ ਐੱਫ. ਟੀ. ਪੀ. (ਭਵਿੱਖ ਦੌਰਾ ਪ੍ਰੋਗਰਾਮ) ਪ੍ਰਤੀਬੱਧਤਾਵਾਂ ਕਾਰਨ ਪੀ. ਐੱਸ. ਐੱਲ. ਨੂੰ ਫਰਵਰੀ-ਮਾਰਚ ਦੀ ਆਪਣੀ ਆਮ ਵਿੰਡੋ (ਟੂਰਨਾਮੈਂਟ ਦੇ ਆਯੋਜਨ ਦਾ ਸਮਾਂ) ਵਿਚ ਆਯੋਜਿਤ ਕਰਨਾ ਫਿਰ ਤੋਂ ਸੰਭਵ ਨਹੀਂ ਹੋਵੇਗਾ।
ਇਕ ਸੂਤਰ ਨੇ ਕਿਹਾ, ‘‘ਪਾਕਿਸਤਾਨ ਬੋਰਡ ਕੋਲ ਦਸੰਬਰ ਤੇ ਜਨਵਰੀ ਦੇ ਪਹਿਲੇ ਪਖਵਾੜੇ ਵਿਚ ਇਕ ਵਿੰਡੋ ਉਪਲੱਬਧ ਹੈ ਪਰ ਉਸ ਨੇ ਆਪਣੀ ਇਸ ਮਿਆਦ ਵਿਚ ਆਸਟ੍ਰੇਲੀਆ ਵਿਚ ਬਿੱਗ ਬੈਸ਼ ਲੀਗ ਵਿਚ ਖੇਡਣ ਲਈ ਪਾਕਿਸਤਾਨੀ ਖਿਡਾਰੀਆਂ ਨੂੰ ਪਹਿਲਾਂ ਹੀ ਐੱਨ. ਓ. ਸੀ. ਦੇ ਦਿੱਤੀ ਹੈ ਤੇ ਕੁਝ ਘਰੇਲੂ ਗਤੀਵਿਧੀਆਂ ਦੀ ਯੋਜਨਾ ਵੀ ਬਣਾਈ ਹੈ।’’
ਸੂਤਰ ਨੇ ਕਿਹਾ, ‘‘ਇਸ ਲਈ ਹੁਣ ਫ੍ਰੈਂਚਾਈਜ਼ੀ ਮਾਲਕਾਂ ਦੇ ਨਾਲ ਚਰਚਾ ਹਰ ਸਾਲ ਦੀ ਤਰ੍ਹਾਂ ਅਪ੍ਰੈਲ-ਮਈ ਵਿਚ ਪੀ. ਐੱਸ. ਐੱਲ. ਦੇ ਆਯੋਜਨ ਦੀ ਤਿਆਰੀ ਕਰਨ ਦੀ ਹੈ।’’
49 ਲੋਕਾਂ ਦੀ ਮੌਤ...ਭਾਰੀ ਮੀਂਹ-ਹੜ੍ਹ ਨੇ ਮਚਾਈ ਤਬਾਹੀ
NEXT STORY