ਨੈਸ਼ਨਲ ਡੈਸਕ- ਮੱਧ ਪੂਰਬ ਵਿੱਚ ਚੱਲ ਰਹੀ ਖਿੱਚੋਤਾਣ ਅਤੇ ਗੁੰਝਲਦਾਰ ਖੇਤਰੀ ਸਥਿਤੀ ਦੇ ਵਿਚਕਾਰ ਈਰਾਨ ਨੇ ਭਾਰਤ ਨਾਲ ਉੱਚ ਪੱਧਰੀ ਸੰਪਰਕ ਸਾਧਿਆ ਹੈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਬੁੱਧਵਾਰ ਸ਼ਾਮ ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਫ਼ੋਨ ਕਰਕੇ ਖੇਤਰੀ ਸੁਰੱਖਿਆ ਅਤੇ ਦੁਵੱਲੇ ਸਬੰਧਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ।
ਸੂਤਰਾਂ ਅਨੁਸਾਰ, ਦੋਵਾਂ ਨੇਤਾਵਾਂ ਵਿਚਾਲੇ ਹੋਈ ਇਸ ਲੰਬੀ ਗੱਲਬਾਤ ਦਾ ਮੁੱਖ ਕੇਂਦਰ ਹੋਰਮੁਜ਼ ਸਟਰੇਟ ਦਾ ਮੁੱਦਾ ਰਿਹਾ। ਜ਼ਿਕਰਯੋਗ ਹੈ ਕਿ ਇਹ ਸਮੁੰਦਰੀ ਮਾਰਗ ਵਿਸ਼ਵ ਪੱਧਰੀ ਊਰਜਾ ਸਪਲਾਈ ਅਤੇ ਵਪਾਰ ਲਈ ਬਹੁਤ ਮਹੱਤਵਪੂਰਨ ਹੈ। ਈਰਾਨੀ ਵਿਦੇਸ਼ ਮੰਤਰੀ ਨੇ ਇਸ ਮਾਰਗ ਨਾਲ ਜੁੜੇ ਵੱਖ-ਵੱਖ ਪਹਿਲੂਆਂ 'ਤੇ ਭਾਰਤ ਨਾਲ ਵਿਚਾਰ ਸਾਂਝੇ ਕੀਤੇ।
ਈਰਾਨੀ ਵਿਦੇਸ਼ ਮੰਤਰਾਲੇ ਦੁਆਰਾ ਜਾਰੀ ਬਿਆਨ ਮੁਤਾਬਕ, ਇਸ ਟੈਲੀਫੋਨਿਕ ਗੱਲਬਾਤ ਦੌਰਾਨ ਸੀਜ਼ਫਾਇਰ ਨਾਲ ਸਬੰਧਤ ਨਵੇਂ ਘਟਨਾਕ੍ਰਮਾਂ, ਅੰਤਰਰਾਸ਼ਟਰੀ ਸਥਿਤੀਆਂ ਅਤੇ ਖੇਤਰੀ ਸੁਰੱਖਿਆ 'ਤੇ ਵੀ ਚਰਚਾ ਕੀਤੀ ਗਈ। ਦੋਵੇਂ ਦੇਸ਼ ਭਵਿੱਖ ਵਿੱਚ ਵੀ ਇੱਕ-ਦੂਜੇ ਦੇ ਨਜ਼ਦੀਕੀ ਸੰਪਰਕ ਵਿੱਚ ਰਹਿਣ ਲਈ ਸਹਿਮਤ ਹੋਏ ਹਨ।
ਭਾਰਤੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਗੱਲਬਾਤ ਦੀ ਪੁਸ਼ਟੀ ਕਰਦਿਆਂ ਲਿਖਿਆ, "ਅੱਜ ਸ਼ਾਮ ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਦਾ ਫ਼ੋਨ ਆਇਆ। ਅਸੀਂ ਮੌਜੂਦਾ ਹਾਲਾਤ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸਥਾਰ ਨਾਲ ਗੱਲਬਾਤ ਕੀਤੀ ਅਤੇ ਲਗਾਤਾਰ ਸੰਪਰਕ ਵਿੱਚ ਰਹਿਣ ਦਾ ਫੈਸਲਾ ਕੀਤਾ ਹੈ"।
ਰਣਨੀਤਕ ਮਾਹਿਰਾਂ ਅਨੁਸਾਰ, ਹੋਰਮੁਜ਼ ਵਿੱਚ ਸਥਿਰਤਾ ਭਾਰਤ ਦੇ ਆਰਥਿਕ ਹਿੱਤਾਂ ਅਤੇ ਊਰਜਾ ਸੁਰੱਖਿਆ ਲਈ ਬੇਹੱਦ ਜ਼ਰੂਰੀ ਹੈ। ਅਜਿਹੇ ਨਾਜ਼ੁਕ ਸਮੇਂ ਵਿੱਚ ਈਰਾਨ ਵੱਲੋਂ ਭਾਰਤ ਨਾਲ ਚਰਚਾ ਕਰਨਾ ਇਹ ਦਰਸਾਉਂਦਾ ਹੈ ਕਿ ਖੇਤਰੀ ਸ਼ਾਂਤੀ ਬਣਾਈ ਰੱਖਣ ਵਿੱਚ ਭਾਰਤ ਦੀ ਭੂਮਿਕਾ ਕਾਫੀ ਅਹਿਮ ਹੈ।
ਬੰਗਾਲ ਚੋਣਾਂ ਐਗਜ਼ਿਟ ਪੋਲ : ਜ਼ਿਆਦਾਤਰ ਸਰਵੇਖਣਾਂ 'ਚ ਭਾਜਪਾ ਨੂੰ ਬਹੁਮਤ ਦਾ ਅਨੁਮਾਨ
NEXT STORY