ਸਪੋਰਟਸ ਡੈਸ : ਆਈ.ਪੀ.ਐੱਲ. 2026 ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਰਾਜਸਥਾਨ ਰਾਇਲਜ਼ (RR) ਦੇ ਮੈਨੇਜਰ ਰੋਮੀ ਭਿੰਡਰ 'ਤੇ ਆਰਥਿਕ ਜੁਰਮਾਨਾ ਲਗਾਇਆ ਗਿਆ ਹੈ। ਇਹ ਕਾਰਵਾਈ ਗੁਹਾਟੀ 'ਚ 10 ਅਪ੍ਰੈਲ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਰੁੱਧ ਖੇਡੇ ਗਏ ਮੈਚ ਦੌਰਾਨ ਡਗ-ਆਊਟ ਵਿੱਚ ਮੋਬਾਈਲ ਫੋਨ ਦੀ ਵਰਤੋਂ ਕਰਨ ਕਾਰਨ ਕੀਤੀ ਗਈ ਹੈ। ਇਸ ਸਬੰਧੀ ਜਾਂਚ ਤੋਂ ਬਾਅਦ ਰੋਮੀ ਭਿੰਡਰ ਨੂੰ ਐਂਟੀ ਕਰੱਪਸ਼ਨ ਯੂਨਿਟ (ACU) ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਲੀਨ ਚਿਟ ਦੇ ਦਿੱਤੀ ਹੈ, ਪਰ ਨਿਯਮਾਂ ਦੀ ਉਲੰਘਣਾ ਲਈ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਗਿਆ ਹੈ ਅਤੇ ਭਵਿੱਖ ਵਿੱਚ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਉਨ੍ਹਾਂ ਦੇ ਨਾਲ ਬੈਠੇ 15 ਸਾਲਾ ਖਿਡਾਰੀ ਵੈਭਵ ਸੂਰਿਆਵੰਸ਼ੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਤੇ ਉਹ ਇਸ ਮਾਮਲੇ ਵਿੱਚ ਵਾਲ-ਵਾਲ ਬਚ ਗਏ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰੋਮੀ ਭਿੰਡਰ ਆਈ.ਪੀ.ਐੱਲ. ਤੋਂ ਪਹਿਲਾਂ ਕਾਫੀ ਬੀਮਾਰ ਸਨ ਅਤੇ ਫੇਫੜਿਆਂ ਦੀ ਬੀਮਾਰੀ ਕਾਰਨ ਆਈ.ਸੀ.ਯੂ. (ICU) ਵਿੱਚ ਰਹੇ ਸਨ। ਉਹ ਸਿਹਤ ਕਾਰਨਾਂ ਕਰਕੇ ਬਾਰ-ਬਾਰ ਆਪਣੇ ਡਾਕਟਰ ਨਾਲ ਫੋਨ 'ਤੇ ਗੱਲ ਕਰ ਰਹੇ ਸਨ। ਹਾਲਾਂਕਿ ਮੈਨੇਜਰ ਨੂੰ ਡਰੈਸਿੰਗ ਰੂਮ ਵਿੱਚ ਫੋਨ ਲਿਜਾਣ ਦੀ ਇਜਾਜ਼ਤ ਹੁੰਦੀ ਹੈ, ਪਰ ਡਗ-ਆਊਟ ਵਿੱਚ ਅਜਿਹਾ ਕਰਨਾ ਪੂਰੀ ਤਰ੍ਹਾਂ ਬੈਨ ਹੈ, ਜਿਸ ਕਾਰਨ ਉਨ੍ਹਾਂ ਨੂੰ ਦੋਸ਼ੀ ਪਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰੋਹਿਤ ਸ਼ਰਮਾ ਦੀ ਇੰਜਰੀ ਨੂੰ ਲੈ ਕੇ ਵੱਡੀ ਅਪਡੇਟ ! ਕੋਚ ਨੇ ਦੱਸਿਆ 'ਹਿੱਟਮੈਨ' ਦੀ ਵਾਪਸੀ ਦਾ ਪੂਰਾ ਪਲਾਨ
NEXT STORY