ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਵਿਸ਼ਵ ਭਰ ਵਿਚ ਹੋਰਨਾਂ ਸੰਸਥਾਵਾਂ ਨਾਲ ਤਾਲਮੇਲ, ਅੰਤਰ-ਸਬੰਧਾਂ ਅਤੇ ਸਾਹਿਤਕ ਸਰਗਰਮੀਆਂ ਦੀ ਲਗਾਤਾਰਤਾ ਨਾਲ ਇਕ ਜ਼ਿਕਰਯੋਗ ਸਥਾਨ ਪ੍ਰਾਪਤ ਕਰ ਚੁੱਕੀ ਸਿਰਮੌਰ ਅਦਬੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ (ਇਪਸਾ) ਨੇ ਆਪਣੀ ਸਥਾਪਨਾ ਤੋਂ ਹੁਣ ਤੱਕ 6 ਸਾਲ ਪੂਰੇ ਕਰ ਲਏ ਹਨ। ਇਪਸਾ ਨੇ ਬ੍ਰਿਸਬੇਨ ਵਿਚ ਹੀ ਨਹੀਂ ਸਗੋਂ ਆਪਣੀ ਪਰਿਵਾਰਕ ਹੋਂਦ ਅਤੇ ਕਾਰਜ ਸ਼ੈਲੀ ਨਾਲ ਆਸਟ੍ਰੇਲੀਆ/ਨਿਊਜੀਲੈਂਡ ਸਮੇਤ ਪੂਰੇ ਵਿਸ਼ਵ ਵਿਚ ਕੰਮ ਕਰਦੀਆਂ ਸਾਹਿਤਕ ਸੰਸਥਾਵਾਂ ਨਾਲ ਤਾਲਮੇਲ ਕਰਦਿਆਂ ਬਹੁਤ ਪਾਏਦਾਰ ਸਮਾਗਮ, ਪੁਰਸਕਾਰ, ਪ੍ਰਕਾਸ਼ਨ ਦੇ ਕਾਰਜ ਕਰਵਾਏ ਹਨ। ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਲਾਇਬ੍ਰੇਰੀ ਵਿਚ ਅਕਾਡਮੀ ਦੇ ਸਰਪ੍ਰਸਤ ਸ੍ਰ. ਜਰਨੈਲ ਸਿੰਘ ਬਾਸੀ ਜੀ ਦੀ ਰਹਿਨੁਮਾਈ ਤਹਿਤ ਸਰਬ-ਸੰਮਤੀ ਨਾਲ ਸੱਤਵੇਂ ਸਾਲ ਲਈ 25 ਮੈਂਬਰੀ ਕਾਰਜਕਾਰਨੀ ਦੀ ਚੋਣ ਕੀਤੀ ਗਈ।
ਸੰਸਥਾ ਦੀ 9 ਮੈਂਬਰੀ ਕੋਰ ਕਮੇਟੀ ਵਿਚ ਕ੍ਰਮਵਾਰ ਰੁਪਿੰਦਰ ਸੋਜ਼ ਨੂੰ ਪ੍ਰਧਾਨ, ਪਾਲ ਰਾਊਕੇ ਅਤੇ ਦੀਪਇੰਦਰ ਸਿੰਘ ਨੂੰ ਵਾਈਸ ਪ੍ਰਧਾਨ, ਸੁਰਜੀਤ ਸੰਧੂ ਨੂੰ ਜਨਰਲ ਸਕੱਤਰ, ਮਨਜੀਤ ਬੋਪਾਰਾਏ ਨੂੰ ਵਿਸ਼ੇਸ਼ ਸਕੱਤਰ, ਬਿਕਰਮਜੀਤ ਸਿੰਘ ਚੰਦੀ ਨੂੰ ਜਾਇੰਟ ਸਕੱਤਰ, ਦਲਵੀਰ ਹਲਵਾਰਵੀ ਨੂੰ ਸਪੋਕਸਮੈਨ, ਆਤਮਾ ਸਿੰਘ ਹੇਅਰ ਨੂੰ ਕੈਸ਼ੀਅਰ ਅਤੇ ਸਰਬਜੀਤ ਸੋਹੀ ਨੂੰ ਕੋਆਰਡੀਨੇਟਰ ਨਾਮਜ਼ਦ ਕੀਤਾ ਗਿਆ। ਸਰਬਜੀਤ ਸੋਹੀ ਨੇ ਦੱਸਿਆ ਕਿ ਸੰਸਥਾ ਵਿਚ 1 ਜੀਵਨ ਭਰ ਲਈ ਮੈਂਬਰ, 9 ਐਗਜੈਕਟਿਵ ਮੈਂਬਰ ਅਤੇ 15 ਆਨਰੇਰੀ ਮੈਂਬਰ ਹੋਣਗੇ। ਕਮੇਟੀ ਵੱਲੋਂ ਸਰਬ-ਸੰਮਤੀ ਨਾਲ 6 ਮੈਂਬਰੀ ਡੈਲੀਗੇਟ ਪੈਨਲ ਵਿਚ ਰਾਜਦੀਪ ਲਾਲੀ ਨੂੰ ਸੰਗੀਤ ਡੈਲੀਗੇਟ, ਹੈਪੀ ਚਾਹਲ ਨੂੰ ਕਲਚਰ ਡੈਲੀਗੇਟ, ਸ਼ਮਸ਼ੇਰ ਸਿੰਘ ਚੀਮਾ ਨੂੰ ਵਿਰਾਸਤ ਡੈਲੀਗੇਟ, ਗੁਰਦੀਪ ਜਗੇੜਾ ਨੂੰ ਥੀਏਟਰ ਡੈਲੀਗੇਟ, ਗੁਰਜੀਤ ਬਾਰੀਆ ਨੂੰ ਲੋਕਨਾਚ ਡੈਲੀਗੇਟ ਅਤੇ ਸੁਖਮੰਦਰ ਸੰਧੂ ਨੂੰ ਇਤਿਹਾਸ ਡੈਲੀਗੇਟ ਵਜੋਂ ਨਿਯੁਕਤ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੂੰ ਝਟਕਾ : ਆਸਟ੍ਰੇਲੀਆ ਨੇ ਕੀਤਾ ਬੀਜਿੰਗ ਓਲੰਪਿਕ ਦਾ ਬਾਈਕਾਟ, ਕੈਨੇਡਾ ਵੀ ਕਰ ਰਿਹੈ ਵਿਚਾਰ
ਪੱਚੀ ਪਰਿਵਾਰਾਂ 'ਤੇ ਆਧਾਰਿਤ ਕਾਰਜਕਾਰਨੀ ਵਿਚ 6 ਮੈਂਬਰੀ ਔਰਤਾਂ ਦੇ ਪੈਨਲ ਵਿਚ ਪ੍ਰਬੰਧਕੀ ਸਕੱਤਰ ਵਜੋਂ ਕੁਲਵਿੰਦਰ ਕੌਰ ਭਟੋਆ, ਪ੍ਰਚਾਰ ਸਕੱਤਰ ਵਜੋਂ ਪ੍ਰਭਜੋਤ ਕੌਰ ਜਟਾਣਾ, ਸਹਾਇਕ ਸਕੱਤਰ ਵਜੋਂ ਪ੍ਰਿੰਸਪਾਲ ਕੌਰ ਵਿਰਕ, ਸਿੱਖਿਆ ਸਕੱਤਰ ਵਜੋਂ ਰੁਪਿੰਦਰਜੀਤ ਕੌਰ ਸੰਧੂ, ਸੂਚਨਾ ਸਕੱਤਰ ਵਜੋਂ ਰੋਮਨਪ੍ਰੀਤ ਕੌਰ ਬਾਜਵਾ ਅਤੇ ਵਿੱਤ ਸਕੱਤਰ ਵਜੋਂ ਅਲਕਾ ਸ਼ਰਮਾ ਨੂੰ ਨਾਮਜ਼ਦ ਕੀਤਾ ਗਿਆ। ਤਿੰਨ ਮੈਂਬਰੀ ਸਲਾਹਕਾਰ ਪੈਨਲ ਵਿਚ ਪੱਤਰਕਾਰ ਪਸ਼ਪਿੰਦਰ ਤੂਰ ਨੂੰ ਮੀਡੀਆ ਸਲਾਹਕਾਰ, ਐਡਵੋਕੇਟ ਗੁਰਪ੍ਰੀਤ ਸਿੰਘ ਬੱਲ ਨੂੰ ਕਾਨੂੰਨੀ ਸਲਾਹਕਾਰ ਅਤੇ ਗੁਰਵਿੰਦਰ ਸਿੰਘ ਖੱਟੜਾ ਨੂੰ ਸਮਾਜਿਕ ਸਲਾਹਕਾਰ ਵਜੋਂ ਕਾਰਜਕਾਰਨੀ ਦਾ ਹਿੱਸਾ ਬਣਾਇਆ ਗਿਆ। ਅੰਤ ਵਿਚ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਇਪਸਾ ਦੇ ਪਿਛਲੇ ਸਾਲ ਦੇ ਪ੍ਰਧਾਨ ਦਲਵੀਰ ਹਲਵਾਰਵੀ ਨੇ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਪਸਾ ਦਾ ਕਾਫ਼ਲਾ ਨਿਰੰਤਰ ਚੱਲਦਾ ਰਹੇਗਾ। ਸੰਸਥਾ ਦੇ ਸੀਨੀਅਰ ਮੈਂਬਰ ਮਨਜੀਤ ਬੋਪਾਰਾਏ ਨੇ ਰੁਪਿੰਦਰ ਸੋਜ਼ ਅਤੇ ਸੁਰਜੀਤ ਸੰਧੂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਪਸਾ ਦੀ ਸ਼ਾਨ ਅਤੇ ਸਰਗਰਮੀ ਇਵੇਂ ਵੀ ਬਣੀ ਰਹੇਗੀ।
ਮੌਲਾਨਾ ਫਲੂਜਾਰ ਦਾ ਐਲਾਨ: PDM ਮਹਿੰਗਾਈ ਨੂੰ ਲੈ ਕੇ ਅਗਲੇ ਸਾਲ ਘੇਰੇਗੀ ਇਮਰਾਨ ਸਰਕਾਰ
NEXT STORY