ਤੇਹਰਾਨ (ਬਿਊਰੋ): ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਸਟ੍ਰਾਈਕ ਵਿਚ ਮੌਤ ਦੇ ਬਾਅਦ ਅਮਰੀਕਾ-ਈਰਾਨ ਵਿਚਾਲੇ ਤਣਾਅ ਇਕ ਨਵੇਂ ਸਿਖਰ 'ਤੇ ਹੈ। ਇਕ ਪਾਸੇ ਜਿੱਥੇ ਅਮਰੀਕਾ ਨੇ ਈਰਾਨ ਦੇ 52 ਠਿਕਾਣਿਆਂ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ ਉੱਥੇ ਦੂਜੇ ਪਾਸੇ ਈਰਾਨ ਨੇ ਵੀ ਆਪਣੇ ਤੇਵਰ ਦਿਖਾਉਂਦੇ ਹੋਏ ਜਵਾਬ ਵਿਚ ਉਸ ਦੇ ਸਹਿਯੋਗੀਆਂ ਸਮੇਤ 140 ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਟਵੀਟ ਕਰ ਕੇ ਈਰਾਨ ਨੂੰ ਇਹ ਚਿਤਾਵਨੀ ਦਿੱਤੀ ਸੀ। ਉੱਧਰ ਈਰਾਨ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਧਮਕੀ ਦਿੰਦੇ ਹੋਏ ਕਿਹਾ ਕਿ ਅਜਿਹੀ ਕਿਸੇ ਵੀ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਸ ਦੀ ਵਰਤੋਂ ਸਾਡੇ ਵਿਰੁੱਧ ਹੋਵੇਗੀ।
ਇੱਥੇ ਦੱਸ ਦਈਏ ਕਿ ਟਰੰਪ ਨੇ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਅਮਰੀਕੀ ਜਵਾਨਾਂ ਜਾਂ ਜਾਇਦਾਦ 'ਤੇ ਹਮਲਾ ਕਰਦਾ ਹੈ ਤਾਂ ਅਮਰੀਕਾ 52 ਈਰਾਨੀ ਸਥਲਾਂ ਨੂੰ ਨਿਸ਼ਾਨਾ ਬਣਾਏਗਾ ਅਤੇ ਉਹਨਾਂ 'ਤੇ ਬਹੁਤ ਤੇਜ਼ੀ ਨਾਲ ਅਤੇ ਜ਼ੋਰਦਾਰ ਹਮਲਾ ਕਰੇਗਾ। ਹੁਣ ਕੁਦਸ ਫੋਰਸ ਦਾ ਕਹਿਣਾ ਹੈ ਕਿ ਉਸ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ 140 ਠਿਕਾਣਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ। ਉਸ ਦਾ ਕਹਿਣਾ ਹੈਕਿ ਜੇਕਰ ਅਮਰੀਕਾ ਨੇ ਮਿਜ਼ਾਈਲ ਹਮਲਿਆਂ ਦੀ ਪ੍ਰਤੀਕਿਰਿਆ ਵਿਚ ਈਰਾਨ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹਨਾਂ ਸਾਰਿਆਂ ਠਿਕਾਣਿਆਂ ਨੂੰ ਨਿਸ਼ਾਨਾ ਬਣਾਏਗਾ।
ਈਰਾਨੀ ਟੀਵੀ ਦੇ ਮੁਤਾਬਕ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮਨੇਈ ਦੇ ਦਫਤਰ ਦੇ ਇਕ ਅਧਿਕਾਰੀ ਨੇ ਕਿਹਾ,''ਅਮਰੀਕਾ ਨੂੰ ਜਵਾਬ ਦੇਣ ਦੇ ਕਈ ਤਰੀਕਿਆਂ ਵਿਚ ਹਾਲੇ ਮਿਜ਼ਾਈਲ ਹਮਲੇ ਦਾ ਸਭ ਤੋਂ ਕਮਜ਼ੋਰ ਤਰੀਕਾ ਚੁਣਿਆ ਗਿਆ ਸੀ । ਈਰਾਨ ਇਸ ਨਾਲੋਂ ਵੀ ਸਖਤ ਅਤੇ ਵੱਡਾ ਕਦਮ ਚੁੱਕਣ ਦੀ ਸਮੱਰਥਾ ਰੱਖਦਾ ਹੈ।'' ਈਰਾਨ ਦੇ ਰੱਖਿਆ ਮੰਤਰੀ ਆਮਿਰ ਹਾਤਮੀ ਨੇ ਕਿਹਾ,''ਅਸੀਂ ਛੋਟੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ। ਆਸ ਹੈ ਕਿ ਇਹ ਅਮਰੀਕਾ ਲਈ ਯਾਦਗਾਰ ਸਬਕ ਸਾਬਤ ਹੋਵੇਗਾ।''
ਇਰਾਕ 'ਚ ਆਸਟ੍ਰੇਲੀਆਈ ਜਵਾਨਾਂ ਦੀ ਮੁਹਿੰਮ ਰਹੇਗੀ ਜਾਰੀ
NEXT STORY