ਤਹਿਰਾਨ : ਇਜ਼ਰਾਈਲ ਲਗਾਤਾਰ ਲੇਬਨਾਨ ਦੇ ਸ਼ਹਿਰਾਂ 'ਤੇ ਮਿਜ਼ਾਈਲ ਹਮਲੇ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਇਜ਼ਰਾਈਲੀ ਰੱਖਿਆ ਬਲ ਨੇ ਦੱਖਣੀ ਬੇਰੂਤ ਦੇ ਇਕ ਖੇਤਰ ਵਿਚ ਇਕ ਜ਼ਬਰਦਸਤ ਹਵਾਈ ਹਮਲਾ ਕੀਤਾ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ਵਿਚ ਹਿਜ਼ਬੁੱਲਾ ਚੀਫ ਨਸਰੁੱਲਾ ਮਾਰਿਆ ਗਿਆ ਹੈ। ਇਨ੍ਹਾਂ ਹਮਲਿਆਂ ਦਾ ਅਸਰ ਹੁਣ ਈਰਾਨ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦੇਸ਼ ਦੇ ਅੰਦਰ ਸੁਰੱਖਿਅਤ ਖ਼ੁਫ਼ੀਆ ਟਿਕਾਣੇ 'ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਭਿਆਨਕ ਹੜ੍ਹ ਨੇ ਨੇਪਾਲ 'ਚ ਮਚਾਈ ਭਾਰੀ ਤਬਾਹੀ; 39 ਲੋਕਾਂ ਦੀ ਮੌਤ, 11 ਹੋਰ ਲਾਪਤਾ
ਸਮਾਚਾਰ ਏਜੰਸੀ ਰਾਇਟਰਜ਼ ਨੇ ਤਹਿਰਾਨ ਦੇ ਦੋ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਖਮੇਨੀ ਨੇ ਤਹਿਰਾਨ 'ਚ ਸੁਰੱਖਿਆ ਪ੍ਰੀਸ਼ਦ ਨਾਲ ਅਹਿਮ ਬੈਠਕ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਾਤਾਰ ਵਧਣ ਲੱਗਾ MPox , ਚਿੰਤਾ ’ਚ ਸਰਕਾਰ
NEXT STORY