ਤੇਹਰਾਨ (ਭਾਸ਼ਾ): ਈਰਾਨ ਦੇ ਅਰਧਸੈਨਿਕ ਬਲ ਰੈਵੋਲੂਸ਼ਨਰੀ ਗਾਰਡ ਨੇ ਹੋਰਮੁਜ ਜਲਸੰਧੀ ਦੇ ਨੇੜੇ ਮਿਲਟਰੀ ਅਭਿਆਸ ਦੌਰਾਨ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਈਰਾਨ ਦੇ ਸਰਕਾਰੀ ਟੀਵੀ ਨੇ ਬੁੱਧਵਾਰ ਨੂੰ ਇਹ ਖਬਰ ਦਿੱਤੀ। ਮਿਜ਼ਾਈਲ ਪਰੀਖਣ ਦੇ ਬਾਅਦ ਨੇੜੇ ਦੇ ਇਲਾਕੇ ਵਿਚ ਅਮਰੀਕੀ ਦੇ ਦੋ ਮਿਲਟਰੀ ਠਿਕਾਣਿਆਂ ਨੂੰ ਐਲਰਟ ਕਰ ਦਿੱਤਾ ਗਿਆ। ਅਭਿਆਸ ਦੇ ਤਹਿਤ ਮਿਜ਼ਾਈਲਾਂ ਦਾਗੀਆਂ ਜਾਣ ਦੇ ਮੱਦੇਨਜ਼ਰ ਸੰਯੁਕਤ ਅਰਬ ਅਮੀਰਾਤ ਵਿਚ ਆਬੂ ਧਾਬੀ ਸਥਿਤ ਅਲ ਧਾਫਰਾ ਏਅਰ ਬੇਸ ਅਤੇ ਕਤਰ ਵਿਚ ਅਮਰੀਕੀ ਫੌਜ ਦੇ ਕੇਂਦਰੀ ਕਮਾਂਡ ਅਲ-ਉਦੇਇਦ ਏਅਰ ਬੇਸ ਨੂੰ ਸਾਵਧਾਨ ਕਰ ਦਿੱਤਾ ਗਿਆ।
ਅਲ ਧਾਫਰਾ ਵਿਚ ਫਰਾਂਸ ਵੱਲੋਂ ਬਣਾਏ ਪੰਜ ਰਾਫੇਲ ਲੜਾਕੂ ਜਹਾਜ਼ ਕੁਝ ਸਮੇਂ ਦੇ ਲਈ ਰੁਕੇ ਸਨ। ਰਾਫੇਲ ਦੇ ਇਹਨਾਂ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਕੀਤਾ ਜਾਣਾ ਹੈ। ਈਰਾਨ ਦੇ ਸਰਕਾਰੀ ਟੀਵੀ ਦੀ ਖਬਰ ਦੇ ਮੁਤਾਬਕ ਇਹਨਾਂ ਮਿਜ਼ਾਈਲਾਂ ਨੇ ਆਭਾਸੀ ਏਅਰਕਰਾਫਟ ਕੈਰੀਅਰ ਦੇ ਪੁਲ ਨੂੰ ਨਿਸ਼ਾਨਾ ਬਣਾਇਆ। ਮਿਜ਼ਾਈਲਾਂ ਦਾਗੀਆਂ ਜਾਣ ਜਾਂ ਡਰੋਨ ਹਮਲੇ ਦਾ ਫੁਟੇਜ ਜਾਰੀ ਨਹੀਂ ਕੀਤਾ ਗਿਆ। ਅਭਿਆਸ ਵਿਚ ਸ਼ਾਮਲ ਮਿਜ਼ਾਈਲ਼ਾਂ ਦੀ ਪਛਾਣ ਵੀ ਜ਼ਾਹਰ ਨਹੀਂ ਕੀਤੀ ਗਈ।ਭਾਵੇਂਕਿ ਅਭਿਆਸ ਦਾ ਸਪਸ਼ੱਟ ਸੰਦੇਸ਼ ਅਮਰੀਕਾ ਦੇ ਮਿਲਟਰੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਪਾਕਿ 'ਚ 1,063 ਨਵੇਂ ਮਾਮਲੇ ਤੇ 27 ਲੋਕਾਂ ਦੀ ਮੌਤ
ਇਕ ਅਰਧ ਸਰਕਾਰੀ ਸਮਾਚਾਰ ਏਜੰਸੀ ਨੇ ਦੇਰ ਰਾਤ ਅਮਰੀਕੀ ਕਾਰਗੋ ਜਹਾਜ਼ ਦਾ ਫੋਟੋਸ਼ਾਪ ਨਾਲ ਤਿਆਰ ਗ੍ਰਾਫਿਕ ਜਾਰੀ ਕੀਤਾ।ਇਸ ਗ੍ਰਾਫਿਕ ਵਿਚ ਜਹਾਜ਼ ਨੂੰ ਤਾਬੂਤ ਦੇ ਆਕਾਰ ਵਿਚ ਦਿਖਾਇਆ ਗਿਆ। ਇਸ ਵਿਚ ਈਰਾਨ ਦੇ ਸਰਬ ਉੱਚ ਨੇਤਾ ਅਯਾਤੁੱਲਾ ਖਾਮੇਨੀ ਦਾ ਇਕ ਸੰਦੇਸ਼ ਹੈ ਜਿਸ ਵਿਚ ਉਹਨਾਂ ਨੇ ਜਨਵਰੀ ਵਿਚ ਹੋਈ ਸੀਨੀਅਰ ਈਰਾਨੀ ਜਨਰਲ ਦੀ ਹੱਤਿਆ ਦਾ ਬਦਲਾ ਲੈਣ ਦੇ ਸੰਕਲਪ ਜ਼ਾਹਰ ਕੀਤਾ ਹੈ।ਪਿਛਲੇ ਸਾਲ ਹੀ ਈਰਾਨ ਅਤੇ ਅਮਰੀਕੀ ਫੌਜ ਵਿਚਾਲੇ ਤਣਾਅ ਵੱਧ ਗਿਆ ਸੀ ਅਤੇ ਫਿਰ ਜਨਵਰੀ ਵਿਚ ਅਮਰੀਕਾ ਨੇ ਡਰੋਨ ਹਮਲੇ ਕੀਤੇ। ਇਸ ਦੇ ਜਵਾਬ ਵਿਚ ਈਰਾਨ ਨੇ ਇਰਾਕ ਵਿਚ ਅਮਰੀਕੀ ਮਿਲਟਰੀ ਅੱਡੇ 'ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ ਜਿਸ ਵਿਚ ਕੁਝ ਜਵਾਨ ਜ਼ਖਮੀ ਹੋਏ। ਕੋਰੋਨਾਵਾਇਰਸ ਮਹਾਮਾਰੀ ਦੇ ਪ੍ਰਸਾਰ ਦੇ ਬਾਵਜੂਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਕਾਇਮ ਹੈ। ਈਰਾਨ ਦੇ ਹਥਿਆਰ ਪ੍ਰੋਗਰਾਮਾਂ 'ਤੇ ਸੰਯੁਕਤ ਰਾਸ਼ਟਰ ਵੱਲੋਂ ਲਗਾਈ ਗਈ ਰੋਕ ਨੂੰ ਅਮਰੀਕਾ ਇਕ ਸਾਲ ਹੋਰ ਵਧਾਉਣਾ ਚਾਹੁੰਦਾ ਹੈ। ਇਹ ਪਾਬੰਦੀ ਅਕਤੂਬਰ ਵਿਚ ਖਤਮ ਹੋ ਰਹੀ ਹੈ।
ਇਕ ਝਟਕੇ 'ਚ ਚੀਨੀ ਕਮਿਊਨਿਸਟ ਨੇਤਾਵਾਂ ਨੂੰ ਬਰਬਾਦ ਕਰ ਸਕਦੈ ਅਮਰੀਕਾ
NEXT STORY