ਤਹਿਰਾਨ- ਈਰਾਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਦੇਸ਼ ਵਿਚ ਵਾਇਰਸ ਕਾਰਨ 122 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਦੇਸ਼ ਵਿਚ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧਕੇ 1,934 ਹੋ ਗਈ ਹੈ। ਈਰਾਨ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਹੈ।
ਸਿਹਤ ਮੰਤਰਾਲਾ ਦੇ ਬੁਲਾਰੇ ਕਿਯਾਨੌਸ਼ ਜਹਾਂਪੌਰ ਨੇ ਕਿਹਾ ਕਿ ਈਰਾਨ ਵਿਚ 24 ਘੰਟੇ ਵਿਚ ਕੋਰੋਨਾਵਾਇਰਸ ਦੇ ਰਿਕਾਰਡ 1,762 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਦੇ ਨਾਲ ਹੀ ਇਨਫੈਕਟਡ ਲੋਕਾਂ ਦੀ ਗਿਣਤੀ ਵਧ ਕੇ 24,811 ਹੋ ਗਈ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਮਾਮਲੇ ਦੁਨੀਆ ਭਰ ਵਿਚ ਵਧ ਕੇ 3.5 ਲੱਖ ਪਾਰ ਕਰ ਗਏ ਹਨ ਤੇ ਵਰਲਡ-ਓ-ਮੀਟਰ ਮੁਤਾਬਕ ਇਹਨਾਂ ਵਿਚੋਂ ਮਰਨ ਵਾਲਿਆਂ ਦੀ ਗਿਣਤੀ 17 ਹਜ਼ਾਰ ਦਾ ਅੰਕੜਾ ਪਾਰ ਕਰ ਗਈ ਹੈ।
ਹੁਣ ਚੀਨ 'ਚ 'ਹੰਤਾ ਵਾਇਰਸ' ਦੀ ਦਸਤਕ, ਇਕ ਦੀ ਮੌਤ
NEXT STORY