ਤਹਿਰਾਨ-ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਤੋਂ ਖਬਰ ਮਿਲੀ ਹੈ ਕਿ ਈਰਾਨ ਦੀਆਂ ਜੇਲ੍ਹਾਂ 'ਚ ਬੰਦ ਪੱਛਮੀ ਦੇਸ਼ਾਂ ਨਾਲ ਜੁੜੇ ਕੈਦੀਆਂ ਨੂੰ ਰਿਹਾ ਕਰਨ 'ਤੇ ਸਹਿਮਤੀ ਬਣ ਗਈ ਹੈ। ਸਰਕਾਰੀ ਟੈਲੀਵਿਜ਼ਨ ਚੈਨਲ ਨੇ ਅਣਜਾਣ ਅਧਿਕਾਰੀ ਦੇ ਹਵਾਲੇ ਤੋਂ ਐਤਵਾਰ ਨੂੰ ਇਹ ਖਬਰ ਦਿੱਤੀ। ਅਧਿਕਾਰੀ ਮੁਤਾਬਕ ਅਮਰੀਕਾ ਅਤੇ ਈਰਾਨ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ 'ਤੇ ਸਹਿਮਤੀ ਵਾਸ਼ਿੰਗਟਨ ਵੱਲੋਂ ਈਰਾਨ ਦੇ ਜ਼ਬਤ ਸੱਤ ਅਰਬ ਡਾਲਰ ਨੂੰ ਜਾਰੀ ਕਰਨ ਦੇ ਏਵਜ਼ 'ਚ ਬਣੀ ਹੈ।
ਇਹ ਵੀ ਪੜ੍ਹੋ-ਅਮਰੀਕਾ ਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਪਵੇਗਾ : ਉੱਤਰ ਕੋਰੀਆ
ਹਾਲਾਂਕਿ, ਅਮਰੀਕਾ ਨੇ ਤੁਰੰਤ ਇਸ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ ਹੈ। ਸਰਕਾਰੀ ਟੈਲੀਵਿਜ਼ਨ ਚੈਨਲ ਦੇ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਹੈ ਕਿ ਬ੍ਰਿਟਿਸ਼-ਈਰਾਨੀ ਮਹਿਲਾ ਨੂੰ ਰਿਹਾ ਕਰਨ ਦੇ ਏਵਜ਼ 'ਚ 40 ਕਰੋੜ ਪਾਊਂਡ ਜਾਰੀ ਕਰਨ ਦੇ ਸਮਝੌਤੇ 'ਤੇ ਵੀ ਸਹਿਮਤੀ ਬਣ ਗਈ ਹੈ। ਹਾਲਾਂਕਿ, ਬ੍ਰਿਟੇਨ ਨੇ ਵੀ ਅਜਿਹੇ ਕਿਸੇ ਸਮੌਝਤੇ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ-ਅਮਰੀਕਾ ’ਚ ਮਿਲੀ 108 ਕਿਲੋ ਦੀ 100 ਸਾਲ ਪੁਰਾਣੀ ਮੱਛੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਮਰੀਕਾ ਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਪਵੇਗਾ : ਉੱਤਰ ਕੋਰੀਆ
NEXT STORY