ਤਹਿਰਾਨ : ਈਰਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਹੋਰਮੁਜ਼ (Strait of Hormuz) ਤੋਂ ਲੰਘ ਰਹੇ ਇੱਕ ਵੱਡੇ ਤੇਲ ਟੈਂਕਰ ਨੂੰ ਨਸ਼ਟ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟੈਂਕਰ ਪਾਕਿਸਤਾਨੀ ਝੰਡੇ ਹੇਠ ਚੱਲ ਰਿਹਾ ਸੀ ਅਤੇ ਬਿਨਾਂ ਕਿਸੇ ਇਜਾਜ਼ਤ ਦੇ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਤੋਂ ਗੁਜ਼ਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਈਰਾਨੀ ਅਧਿਕਾਰੀਆਂ ਮੁਤਾਬਕ, ਟੈਂਕਰ ਨੂੰ ਹਮਲੇ ਤੋਂ ਪਹਿਲਾਂ ਕਈ ਵਾਰ ਚਿਤਾਵਨੀ ਦਿੱਤੀ ਗਈ ਸੀ। ਜਦੋਂ ਟੈਂਕਰ ਵੱਲੋਂ ਕੋਈ ਜਵਾਬ ਨਾ ਮਿਲਿਆ, ਤਾਂ ਉਸ 'ਤੇ "ਟਾਰਗੇਟਿਡ ਸਟ੍ਰਾਈਕ" ਕੀਤੀ ਗਈ, ਜਿਸ ਕਾਰਨ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ। ਈਰਾਨ ਨੇ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਦੀ ਗੱਲ ਨਾ ਮੰਨਣ ਵਾਲਿਆਂ ਦਾ ਇਹੀ ਅੰਜਾਮ ਹੋਵੇਗਾ ਅਤੇ ਉਸ ਦੀਆਂ ਚਿਤਾਵਨੀਆਂ ਨੂੰ ਹਲਕੇ ਵਿੱਚ ਨਾ ਲਿਆ ਜਾਵੇ।
ਗਲੋਬਲ ਚਿੰਤਾ ਦਾ ਵਿਸ਼ਾ
ਮਾਹਿਰਾਂ ਅਨੁਸਾਰ, ਹੋਰਮੁਜ਼ ਪਹਿਲਾਂ ਹੀ ਬਹੁਤ ਸੰਵੇਦਨਸ਼ੀਲ ਖੇਤਰ ਬਣਿਆ ਹੋਇਆ ਹੈ। ਇਸ ਰਸਤੇ ਦੀ ਅਹਿਮੀਅਤ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਦੁਨੀਆ ਦਾ ਲਗਭਗ 20 ਫੀਸਦੀ ਤੇਲ ਇੱਥੋਂ ਹੀ ਗੁਜ਼ਰਦਾ ਹੈ। ਅਜਿਹੇ ਹਮਲਿਆਂ ਨਾਲ ਵਿਸ਼ਵ ਊਰਜਾ ਬਾਜ਼ਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ।
ਈਰਾਨੀ ਫੌਜ IRGC ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਇਜਾਜ਼ਤ ਲੰਘਣ ਵਾਲੇ ਜਹਾਜ਼ਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਰਿਪੋਰਟਾਂ ਅਨੁਸਾਰ, ਈਰਾਨ ਹੁਣ ਸਿਰਫ਼ ਆਪਣੇ 'ਮਿੱਤਰ ਦੇਸ਼ਾਂ' ਦੇ ਜਹਾਜ਼ਾਂ ਨੂੰ ਹੀ ਇੱਥੋਂ ਲੰਘਣ ਦੀ ਸੀਮਤ ਇਜਾਜ਼ਤ ਦੇ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ 'ਚ ਇਸ ਖੇਤਰ 'ਚ ਕਈ ਜਹਾਜ਼ਾਂ 'ਤੇ ਡਰੋਨ ਸਟ੍ਰਾਈਕ ਅਤੇ ਹਮਲੇ ਹੋਣ ਕਾਰਨ ਸਮੁੰਦਰੀ ਟ੍ਰੈਫਿਕ 'ਚ ਵੱਡੀ ਗਿਰਾਵਟ ਦੇਖੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵਿਦੇਸ਼ ਮੰਤਰੀ ਜੈਸ਼ੰਕਰ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨਾਲ ਕੀਤੀ ਮੁਲਾਕਾਤ, G7 ਸੰਮੇਲਨ 'ਚ ਭਾਰਤ ਦਾ ਦਬਦਬਾ
NEXT STORY