ਤਹਿਰਾਨ (ਏਪੀ) ਈਰਾਨ ਦੇ ਅਧਿਕਾਰੀਆਂ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ 'ਚ ਐਤਵਾਰ ਨੂੰ ਚਾਰ ਲੋਕਾਂ ਨੂੰ ਫਾਂਸੀ ਦੇ ਦਿੱਤੀ। ਸਰਕਾਰੀ ਸਮਾਚਾਰ ਏਜੰਸੀ IRNA ਨੇ ਦੱਸਿਆ ਕਿ ਦੇਸ਼ ਦੇ ਰੈਵੋਲਿਊਸ਼ਨਰੀ ਗਾਰਡ ਨੇ ਇਜ਼ਰਾਇਲੀ ਏਜੰਸੀ ਨਾਲ ਜੁੜੇ ਲੋਕਾਂ ਦੀ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਹ ਲੋਕ ਨਿੱਜੀ ਅਤੇ ਸਰਕਾਰੀ ਜਾਇਦਾਦ ਦੀ ਚੋਰੀ ਕਰਦੇ ਸਨ ਅਤੇ ਵਿਅਕਤੀਆਂ ਨੂੰ ਅਗਵਾ ਕਰਕੇ ਪੁੱਛਗਿੱਛ ਕਰਦੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ
ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਇਨ੍ਹਾਂ ਕਥਿਤ ਜਾਸੂਸਾਂ ਕੋਲ ਹਥਿਆਰ ਸਨ ਅਤੇ ਮੋਸਾਦ ਦੁਆਰਾ 'ਕ੍ਰਿਪਟੋਕਰੰਸੀ' ਦੇ ਰੂਪ ਵਿਚ ਭੁਗਤਾਨ ਕੀਤਾ ਗਿਆ ਸੀ। ਈਰਾਨ ਅਤੇ ਇਜ਼ਰਾਈਲ ਕੱਟੜ ਦੁਸ਼ਮਣ ਹਨ। ਇਰਨਾ ਨੇ ਕਿਹਾ ਕਿ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਹੈ ਉਨ੍ਹਾਂ ਵਿੱਚ ਹੁਸੈਨ ਓਰਦੋਖਾਨਜ਼ਾਦਾ, ਸ਼ਾਹੀਨ ਇਮਾਨੀ ਮੁਹੰਮਦਾਬਾਦੀ, ਮਿਲਾਦ ਅਸ਼ਰਫੀ ਅਤੇ ਮਾਨੋਚੇਹਰ ਸ਼ਾਹਬੰਦੀ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ
NEXT STORY