ਇੰਟਰਨੈਸ਼ਨਲ ਡੈਸਕ- ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਬੀਜਿੰਗ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦੌਰਾਨ ਇੱਕ ਬਹੁਤ ਹੀ ਸਖ਼ਤ ਅਤੇ ਸਪੱਸ਼ਟ ਸੰਦੇਸ਼ ਦਿੱਤਾ ਹੈ। ਲਾਵਰੋਵ ਨੇ ਕਿਹਾ ਕਿ ਅੱਜ ਦੀ ਦੁਨੀਆ ਇੱਕ ਜੰਗ ਦੇ ਮੁਹਾਨੇ 'ਤੇ ਖੜ੍ਹੀ ਹੈ ਤੇ ਅਜਿਹੇ ਸਮੇਂ ਰੂਸ ਅਤੇ ਚੀਨ ਹੀ ਦੁਨੀਆ ਦੇ ਲਈ ਅਸਲ 'ਸ਼ਾਂਤੀ ਲਿਆਉਣ ਵਾਲੇ' ਦੇਸ਼ ਹਨ।
ਲਾਵਰੋਵ ਨੇ ਸਾਫ਼ ਕੀਤਾ ਕਿ ਹੁਣ ਅਮਰੀਕਾ, ਨਾਟੋ ਜਾਂ ਸੰਯੁਕਤ ਰਾਸ਼ਟਰ (UN) ਦੁਨੀਆ ਦੀ ਸੁਰੱਖਿਆ ਦੇ ਕੇਂਦਰ ਨਹੀਂ ਰਹੇ। ਉਨ੍ਹਾਂ ਮੁਤਾਬਕ ਮਾਸਕੋ ਅਤੇ ਬੀਜਿੰਗ ਮਿਲ ਕੇ ਇੱਕ ਅਜਿਹਾ ਵਿਕਲਪ ਪੇਸ਼ ਕਰ ਰਹੇ ਹਨ ਜੋ ਪੱਛਮੀ ਦੇਸ਼ਾਂ ਦੇ 'ਆਰਡਰ' ਤੋਂ ਬਿਨਾਂ ਕੰਮ ਕਰੇਗਾ। ਰੂਸ ਅਤੇ ਚੀਨ ਨੇ ਕੈਮਰੇ ਦੇ ਸਾਹਮਣੇ ਇਹ ਐਲਾਨ ਕਰਕੇ ਇੱਕ ਸਪੱਸ਼ਟ ਲਕੀਰ ਖਿੱਚ ਦਿੱਤੀ ਹੈ ਕਿ ਦੋਵੇਂ ਪ੍ਰਮੁੱਖ ਪ੍ਰਮਾਣੂ ਸ਼ਕਤੀਆਂ ਹੁਣ ਖੁੱਲ੍ਹੇਆਮ ਖ਼ੁਦ ਨੂੰ ਦੁਨੀਆ ਦੇ ਰੱਖਿਅਕ ਵਜੋਂ ਪੇਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਲਾਹੌਰ 'ਚ 'ਜਲ੍ਹਿਆਂਵਾਲਾ ਬਾਗ' ਹੱਤਿਆਕਾਂਡ ਦੇ ਸਾਕੇ ਨੂੰ ਕੀਤਾ ਗਿਆ ਯਾਦ, ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਦੁਨੀਆ ਹੁਣ ਸਪੱਸ਼ਟ ਤੌਰ 'ਤੇ ਦੋ ਹਿੱਸਿਆਂ ਵਿੱਚ ਵੰਡੀ ਜਾ ਰਹੀ ਹੈ, ਜਿਨ੍ਹਾਂ 'ਚੋਂ ਇਕ ਪਾਸੇ ਅਮਰੀਕਾ ਅਤੇ ਉਸ ਦੇ ਸਹਿਯੋਗੀ, ਜਦਕਿ ਦੂਜੇ ਪਾਸੇ ਰੂਸ-ਚੀਨ ਦਾ ਗੱਠਜੋੜ ਹੈ। ਇਸ ਦੌਰਾਨ ਰੂਸ ਅਤੇ ਚੀਨ ਹੁਣ ਉਨ੍ਹਾਂ ਦੇਸ਼ਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਮਹਿਸੂਸ ਕਰਦੇ ਹਨ ਕਿ ਪੱਛਮੀ ਦੇਸ਼ਾਂ ਨੇ ਸਿਰਫ਼ ਆਪਣੇ ਹਿੱਤਾਂ ਲਈ ਉਨ੍ਹਾਂ ਦੀ ਵਰਤੋਂ ਕੀਤੀ ਹੈ। ਦੋ ਪ੍ਰਮਾਣੂ ਸ਼ਕਤੀਆਂ ਦਾ ਇੰਨਾ ਕਰੀਬ ਆਉਣਾ ਨਾਟੋ ਅਤੇ ਯੂਰਪੀ ਦੇਸ਼ਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਨ੍ਹਾਂ ਦੇ ਇਕੱਠੇ ਹੋਣ ਨਾਲ ਨਾਟੋ, ਅਮਰੀਕਾ ਤੇ ਹੋਰ ਯੂਰਪੀ ਦੇਸ਼ਾਂ ਦੀ ਤਾਕਤ ਫਿੱਕੀ ਪੈ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਖਦੇ ਹੀ ਦੇਖਦੇ ਡੁੱਬ ਗਿਆ 2200 ਯਾਤਰੀਆਂ ਵਾਲਾ ਸਮੁੰਦਰੀ ਜਹਾਜ਼, ਅੱਜ ਵੀ ਟਾਈਟੈਨਿਕ ਹਾਦਸਾ ਕਰ ਦਿੰਦਾ ਲੂ-ਕੰਢੇ ਖੜ੍ਹ
NEXT STORY