ਇੰਟਰਨੈਸ਼ਨਲ ਡੈਸਕ- ਸੋਮਵਾਰ ਨੂੰ ਇਜ਼ਰਾਈਲ ਤੇ ਇਰਾਨ ਵਿਚਾਲੇ ਹੋਏ ਤਾਜ਼ਾ ਹਮਲਿਆਂ ਮਗਰੋਂ ਇਲਾਕੇ 'ਚ ਜਦੋਂ ਹਾਲਾਤ ਦੁਬਾਰਾ ਜੰਗ ਵੱਲ ਵਧਣੇ ਸ਼ੁਰੂ ਹੋਏ ਤਾਂ ਦੋਵਾਂ ਦੇਸ਼ਾਂ ਨੇ ਹਮਲੇ ਰੋਕਣ ਦਾ ਐਲਾਨ ਕਰ ਦਿੱਤਾ। ਹਮਲਿਆਂ ਤੋਂ ਅਗਲੇ ਦਿਨ, ਭਾਵ ਮੰਗਲਵਾਰ ਨੂੰ ਇਰਾਨੀ ਮੀਡੀਆ ਨੇ ਜਾਣਕਾਰੀ ਦਿੱਤੀ ਕਿ ਇਜ਼ਰਾਈਲੀ ਹਮਲਿਆਂ 'ਚ ਇਰਾਨੀ ਫੌਜ ਦੇ ਘੱਟੋ-ਘੱਟ 2 ਜਵਾਨ ਮਾਰੇ ਗਏ ਹਨ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ- ਭਾਰਤ ਨੇ ਪਹਿਲੀ ਵਾਰ ਤਾਇਨਾਤ ਕਰ 'ਤੇ LIVE ਪ੍ਰਮਾਣੂ ਹਥਿਆਰ ! ਦੁਸ਼ਮਣਾਂ ਦੇ ਸੁੱਕੇ ਸਾਹ
ਰਿਪੋਰਟਾਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਬਹਿਮਨ ਹੁਸੈਨੀ ਤੇ ਅਲੀ ਰਜ਼ਾ ਅਬਿਰੀ ਵਜੋਂ ਹੋਈ ਹੈ, ਪਰ ਉਨ੍ਹਾਂ ਦੇ ਅਹੁਦਿਆਂ ਦੀ ਜਾਣਕਾਰੀ ਨਹੀਂ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਦੀਆਂ ਦੇਹਾਂ ਤਹਿਰਾਨ ਤੋਂ ਬਾਹਰ ਕਿਸੇ ਹੋਰ ਸ਼ਹਿਰ 'ਚ ਦਫ਼ਨਾਈਆਂ ਜਾਣਗੀਆਂ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਦੋਵੇਂ ਜਵਾਨ ਦੇਸ਼ ਦੀ ਰਾਜਧਾਨੀ ਦੇ ਨੇੜੇ ਹੀ ਤਾਇਨਾਤ ਕੀਤੇ ਗਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਹਰੀਪ੍ਰਕਾਸ਼ ਦਾਸਜੀ ਸਵਾਮੀ ਸਨਮਾਨਿਤ
NEXT STORY