ਤਹਿਰਾਨ - ਈਰਾਨ ਨੇ ਐਤਵਾਰ ਨੂੰ ਇਸ ਗੱਲ ਦਾ ਸੰਕੇਤ ਦਿੱਤਾ ਕਿ ਜੁਲਾਈ 'ਚ ਸੰਵੇਦਨਸ਼ੀਲ ਖਾੜੀ ਜਲ ਖੇਤਰ 'ਚ ਜ਼ਬਤ ਕੀਤੇ ਗਏ ਬ੍ਰਿਟਿਸ਼ ਝੰਡੇ ਵਾਲੇ ਟੈਂਕਰ ਨੂੰ ਉਹ ਕੁਝ ਦਿਨਾਂ 'ਚ ਆਜ਼ਾਦ ਕਰ ਸਕਦਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਸਰਕਾਰੀ ਟੈਲੀਵੀਜ਼ਨ ਨੂੰ ਦੱਸਿਆ ਕਿ ਸਵੀਡਨ ਦੇ ਮਾਲਿਕਾਣਾ ਹੱਕ ਵਾਲੇ ਜਹਾਜ਼ ਨੂੰ ਆਜ਼ਾਦ ਕਰਨ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਅੱਗੇ ਆਖਿਆ ਕਿ ਕਾਨੂੰਨੀ ਪ੍ਰਕਿਰਿਆ ਦਾ ਆਖਰੀ ਪੜਾਅ ਚੱਲ ਰਿਹਾ ਹੈ ਅਤੇ 'ਇੰਸ਼ਾ ਅੱਲਾਹ' ਆਉਣ ਵਾਲੇ ਕੁਝ ਦਿਨਾਂ 'ਚ ਜਹਾਜ਼ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ। ਸਟੇਨਾ ਇੰਪੋਰੋ ਨਾਂ ਦੇ ਇਸ ਜਹਾਜ਼ ਨੂੰ ਜ਼ਬਤ ਕਰਨ ਦੇ ਕਦਮ ਨੂੰ 'ਜੈਸੇ ਕੋ ਤੈਸਾ' ਦੇ ਰੂਪ 'ਚ ਦੇਖਿਆ ਜਾ ਰਿਹਾ ਸੀ ਕਿਉਂਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਸ਼ਾਸਨ ਨੇ ਈਰਾਨ ਦੇ ਟੈਂਕਰ ਨੂੰ ਜ਼ਿਬ੍ਰਾਲਟਰ 'ਚ ਜ਼ਬਤ ਕਰ ਲਿਆ ਸੀ। ਅਧਿਕਾਰੀਆਂ ਨੂੰ ਸ਼ੱਕ ਸੀ ਕਿ ਇਹ ਜਹਾਜ਼ ਸੀਰੀਆ 'ਚ ਤੇਲ ਲਿਜਾ ਰਿਹਾ ਹੈ ਜੋ ਯੂਰਪੀ ਸੰਘ ਦੀਆਂ ਪਾਬੰਦੀਆਂ ਦਾ ਉਲੰਘਣ ਹੈ।
ਟਰੰਪ ਦੇ ਗੱਲਬਾਤ ਰੋਕਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਅਮਰੀਕਾ ਨੂੰ ਹੀ ਹੋਵੇਗਾ
NEXT STORY