ਤੇਹਰਾਨ (ਬਿਊਰੋ): ਈਰਾਨ ਦੀ ਰਾਜਧਾਨੀ ਤੇਹਰਾਨ ਵਿਚ ਖੁਮੈਨੀ ਹਵਾਈ ਅੱਡੇ ਨੇੜੇ ਬੁੱਧਵਾਰ ਸਵੇਰੇ ਵੱਡਾ ਜਹਾਜ਼ ਹਾਦਸਾ ਵਾਪਰਿਆ। ਬੋਇੰਗ 737 ਦਾ ਇਹ ਜਹਾਜ਼ ਯੂਕਰੇਨ ਦਾ ਸੀ ਅਤੇ ਇਸ ਵਿਚ 180 ਲੋਕ ਸਵਾਰ ਸਨ, ਜਿਹਨਾਂ ਵਿਚ ਚਾਲਕ ਦਲ ਦੇ ਮੈਂਬਰ ਵੀ ਸਨ। ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 180 ਯਾਤਰੀ ਮਾਰੇ ਗਏ ਹਨ।

ਈਰਾਨੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਜਹਾਜ਼ ਉਡਾਣ ਭਰਨ ਦੇ ਬਾਅਦ ਹੀ ਕਰੈਸ਼ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਫਲਾਈਟ ਨੰਬਰ ਪੀ.ਐੱਸ. 752 ਜਹਾਜ਼ ਜਦੋਂ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਉਹ 7900 ਫੁੱਟ ਦੀ ਉੱਚਾਈ 'ਤੇ ਸੀ। ਫਿਲਹਾਲ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਈਰਾਨ ਦੀ ਫਾਰਸ ਨਿਊਜ਼ ਏਜੰਸੀ ਦੇ ਮੁਤਾਬਕ ਯੂਕਰੇਨ ਏਅਰਲਾਈਨਜ਼ ਦਾ ਜਹਾਜ਼ ਤੇਹਰਾਨ ਤੋਂ ਯੂਕਰੇਨ ਦੇ ਕੀਵ ਜਾ ਰਿਹਾ ਸੀ। ਹਵਾਬਾਜ਼ੀ ਵਿਭਾਗ ਦੀ ਇਕ ਟੀਮ ਘਟਨਾਸਥਲ 'ਤੇ ਜਾਂਚ ਲਈ ਮੌਜੂਦ ਹੈ।

ਫਲਾਈਟ ਰਡਾਰ 24 ਵੈਬਸਾਈਟ ਨੇ ਹਵਾਈ ਅੱਡੇ ਦੇ ਡਾਟਾ ਦੇ ਆਧਾਰ 'ਤੇ ਦੱਸਿਆ ਕਿ ਯੂਕਰੇਨ ਦੇ ਬੋਇੰਗ 737-800 ਜਹਾਜ਼ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 5:15 'ਤੇ ਉਡਾਣ ਭਰਨੀ ਸੀ। ਭਾਵੇਂਕਿ ਇਸ ਨੂੰ 6:12 'ਤੇ ਰਵਾਨਾ ਕੀਤਾ ਗਿਆ। ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਫਲਾਈਟ ਨੇ ਡਾਟਾ ਭੇਜਣਾ ਬੰਦ ਕਰ ਦਿੱਤਾ। ਏਅਰਲਾਈਨ ਨੇ ਇਮ ਮਾਮਲੇ ਵਿਚ ਹੁਣ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ।

ਈਰਾਨ ਦੀ ਇਰਨਾ ਨਿਊਜ਼ ਏਜੰਸੀ ਵੱਲੋਂ ਪੋਸਟ ਕੀਤੇ ਗਏ ਵੀਡੀਓ ਵਿਚ ਜਹਾਜ਼ ਦੇ ਹਨੇਰੇ ਵਿਚ ਕਰੈਸ਼ ਹੋਣ ਦੇ ਬਾਅਦ ਧਮਾਕਾ ਹੁੰਦੇ ਦੇਖਿਆ ਜਾ ਸਕਦਾ ਹੈ।

ਇਰਨਾ ਨੇ ਘਟਨਾਸਥਲ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਇਹਨਾਂ ਵਿਚ ਜਹਾਜ਼ ਦੇ ਮਲਬੇ ਨੂੰ ਜ਼ਮੀਨ 'ਤੇ ਖਿਲਰਿਆ ਦੇਖਿਆ ਜਾ ਸਕਦਾ ਹੈ।
ਈਰਾਨ ਦੀ ਧਮਕੀ ਤੋਂ ਬਾਅਦ ਅਮਰੀਕਾ ਨੇ ਜਾਰੀ ਕੀਤਾ ਅਲਰਟ
NEXT STORY